ਬਠਿੰਡਾ, 31 ਮਾਰਚ – ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਥਾਨਕ ਚੰਡੀਗੜ ਕਲੀਨਿਕ ਐਂਡ ਨਰਸਿੰਗ ਹੋਮ ਨਿਊਰੋ ਐਂਡ ਗੈਸਟਰੋ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਦੇਣ ਲਈ ਹੁਕਮ ਜਾਰੀ ਕੀਤੇ ਹਨ। ਉਨਾਂ ਵਲੋਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ (Disaster Management) 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ।
ਜ਼ਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਚੰਡੀਗੜ ਕਲੀਨਿਕ ਐਂਡ ਨਰਸਿੰਗ ਹੋਮ ਨਿਊਰੋ ਐਂਡ ਗੈਸਟਰੋ ਹਸਪਤਾਲ ਲੈਵਲ 2 ਦੇ 5 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।