Menu

ਫਰਿਜ਼ਨੋ ‘ਚ ਰੇਲ ਗੱਡੀ ਨਾਲ ਟਕਰਾਈ ਕਾਰ,ਹੋਈ 2 ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 16 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਵਿੱਚ ਇੱਕ ਰੇਲਗੱਡੀ ਨਾਲ ਕਾਰ ਦੀ ਟੱਕਰ ਹੋਣ ਦੀ ਘਟਨਾ ਵਾਪਰੀ ਹੈ, ਜਿਸ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਫਰਿਜ਼ਨੋ ਪੁਲਿਸ ਦੇ ਅਨੁਸਾਰ ਸੋਮਵਾਰ ਦੇਰ ਰਾਤ ਨੂੰ ਫਰਿਜ਼ਨੋ ਵਿੱਚ ਇੱਕ ਵਾਹਨ ਜਿਸ ਵਿੱਚ ਇਹ ਦੋਵੇਂ ਵਿਅਕਤੀ ਸਵਾਰ ਸਨ,ਟਰੇਨ ਨਾਲ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ  ਹਾਦਸਾ ਰਾਤ ਦੇ ਤਕਰੀਬਨ 10:30 ਵਜੇ ਸੈਂਟਰਲ ਅਤੇ ਮੈਪਲ ਐਵੀਨਿਊ ਦੇ ਖੇਤਰ ਵਿੱਚ ਵਾਪਰਿਆ।ਇਸ ਦੌਰਾਨ ਐਮਟ੍ਰੈਕ ਯਾਤਰੀ ਰੇਲ ਗੱਡੀ ਦੱਖਣ ਵੱਲ ਨੂੰ ਜਾ ਰਹੀ ਸੀ। ਇਸ ਹਾਦਸੇ ਬਾਰੇ ਜਾਂਚਕਰਤਾਵਾਂ ਨੇ ਦੱਸਿਆ ਕਿ ਟਰੇਨ ਦੇ ਆਉਣ ਸਮੇਂ ਕਰਾਸਿੰਗ ਫਾਟਕ ਹੇਠਾਂ ਸਨ ਅਤੇ ਕਾਰ ਸਵਾਰ ਫਾਟਕਾਂ ਦੇ ਪਾਸਿਉਂ ਹੋ ਕੇ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਰੇਲ ਗੱਡੀ ਆਪਣੇ ਰੁਕਣ ਤੱਕ ਕਾਰ ਨੂੰ ਘੜੀਸ ਦੀ ਹੋਈ ਆਪਣੇ ਨਾਲ ਲੈ ਗਈ।ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਸਮੇਂ ਦੋ ਆਦਮੀ ਜੋ ਕਿ ਵਾਹਨ ਦੇ ਅੰਦਰ ਸਨ ,ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਸ ਹਾਦਸੇ ਦੀ ਜਾਂਚ ਜਾਰੀ ਹੈ ਜਦਕਿ ਦੋਵਾਂ ਮ੍ਰਿਤਕਾਂ ਦੀ ਪਛਾਣ ਅਧਿਕਾਰਤ ਤੌਰ ‘ਤੇ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans