Menu

ਫਾਜ਼ਿਲਕਾ : ਅਧਿਆਪਕਾਂ ਦੀਆ ਸਮੱਸਿਆਵਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਗਠਿਤ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪਹਿਲੀ ਮੀਟਿੰਗ ਹੋਈ

ਫਾਜ਼ਿਲਕਾ 13 ਮਾਰਚ (ਰਿਤਿਸ਼) – ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਸਮੂਹ ਅਧਿਆਪਕਾਂ ਅਤੇ ਦੂਜੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਜਿਲ੍ਹਾ ਫਾਜਿਲਕਾ ਦੀ ਸਿਕਾਇਤ ਨਿਵਾਰਨ ਕਮੇਟੀ ਦੀ ਪਹਿਲੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਪ੍ਰਧਾਨਗੀ ਹੇਠ ਦਫਤਰ ਜਿਲ੍ਹਾ ਸਿੱਖਿਆ ਦਫਤਰ ਫਾਜਿਲਕਾ ਵਿਖੇ ਹੋਈ। ਜਿਸ ਵਿੱਚ ਉਨ੍ਹਾਂ ਦੇ ਨਾਲ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸ਼੍ਰੀ ਅਜੈ ਕੁਮਾਰ ਬੀਪੀਈਓ ਅਬੋਹਰ 1,ਸ਼੍ਰੀ ਜਸਪਾਲ ਸਿੰਘ ਬੀਪੀਈਓ ਗੁਰੂਹਰਸਹਾਏ 3, ਸ਼੍ਰੀਮਤੀ ਸੋਨਮ ਠਕਰਾਲ ਸੀਐਚਟੀ ਸਪਸ ਟਾਹਲੀਵਾਲਾ ਬੋਦਲਾ, ਸ਼੍ਰੀ ਗਗਨਦੀਪ ਸਿੰਘ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਅਤੇ ਸ਼੍ਰੀ ਸਵੀਕਾਰ ਗਾਂਧੀ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਜੋ ਕਿ ਉਕਤ ਕਮੇਟੀ ਦੇ ਮੈਂਬਰ ਹਨ, ਮੌਜੂਦ ਰਹੇ।
ਡਾ.ਬੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕਮੇਟੀ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਿਲ੍ਹਾ ਦਫਤਰ ਵਿਖੇ ਅਧਿਆਪਕਾਂ ਦੀਆ ਸ਼ਿਕਾਇਤਾ ਸਮੱਸਿਆਵਾਂ ਨੂੰ ਸੁਣਿਆਂ ਕਰੇਗੀ। ਉਹਨਾਂ ਕਿਹਾ ਕਿ ਵਿਭਾਗ ਅਧਿਆਪਕ ਮਸਲਿਆਂ ਦੇ ਹਲ ਲਈ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਹੈ। ਉਹਨਾਂ ਸਮੂਹ ਅਧਿਆਪਕਾਂ ਨੂੰ  ਕਿਹਾ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੀ ਕੋਈ ਵੀ ਸਮੱਸਿਆ ਸ਼ਿਕਾਇਤ ਨਿਵਾਰਨ ਕਮੇਟੀ ਸਾਹਮਣੇ ਰੱਖਣ ਉਸਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਵਚਨਬੱਧਤਾ ਨਿਭਾਈ ਜਾਵੇਗੀ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In