Menu

ਅਮਰੀਕਾ ਵਿੱਚ ਕੋਰੋਨਾ ਕਾਰਨ ਹਸਪਤਾਲ ਵਿੱਚ ਭਰਤੀ ਕੀਤੇ ਲੋਕਾਂ ਵਿੱਚੋਂ ਜ਼ਿਆਦਾਤਰ ਸਨ ਮੋਟਾਪੇ ਦਾ ਸ਼ਿਕਾਰ: ਸੀ ਡੀ ਸੀ

ਫਰਿਜ਼ਨੋ (ਕੈਲੀਫੋਰਨੀਆ), 9 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੰਸਥਾ ਸੀ ਡੀ ਸੀ ਨੇ ਸੋਮਵਾਰ ਨੂੰ ਇੱਕ ਨਵੇਂ ਅਧਿਐਨ ਅਨੁਸਾਰ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼, ਜਿਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਜਾਂ ਜੋ ਕੋਵਿਡ -19 ਕਾਰਨ ਜਾਨ ਗਵਾ ਚੁੱਕੇ ਹਨ, ਉਹਨਾਂ ਵਿੱਚੋਂ ਤਕਰੀਬਨ 78 ਪ੍ਰਤੀਸ਼ਤ ਵੱਧ ਭਾਰ ਜਾਂ ਮੋਟਾਪੇ ਤੋਂ ਪੀੜਤ ਸਨ। ਇਸ ਅਧਿਐਨ ਤਹਿਤ ਮਾਰਚ ਤੋਂ ਦਸੰਬਰ ਤੱਕ ਅਮਰੀਕਾ ਦੇ 238 ਹਸਪਤਾਲਾਂ ਵਿੱਚ ਐਮਰਜੈਂਸੀ ਦੌਰਾਨ ਇਲਾਜ ਪ੍ਰਾਪਤ ਕਰਨ ਵਾਲੇ 148,494 ਬਾਲਗਾਂ ਵਿੱਚੋਂ, 71,491 ਹਸਪਤਾਲ ਵਿੱਚ ਦਾਖਲ ਸਨ।  ਸੀ ਡੀ ਸੀ ਦੀ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ 27.8% ਦਾ ਵਧੇਰੇ ਭਾਰ ਅਤੇ 50.2% ਮੋਟੇ ਸਨ।25 ਜਾਂ ਇਸ ਤੋਂ ਵੱਧ ਦੇ ਬਾਡੀ ਮਾਸ ਇਨਡੈਕਸ (ਬੀ ਐਮ ਆਈ)ਨੂੰ ਓਵਰਵੇਟ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ, ਜਦੋਂ ਕਿ 30 ਜਾਂ ਇਸ ਤੋਂ ਵੱਧ ਦੀ ਬੀ ਐਮ ਆਈ ਹੋਣ  ਨੂੰ ਮੋਟਾਪੇ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਏਜੰਸੀ ਨੇ ਪਾਇਆ ਕਿ 25 ਤੋਂ ਘੱਟ ਬੀ ਐਮ ਆਈ ਵਾਲੇ ਵਿਅਕਤੀਆਂ ਵਿੱਚ ਹਸਪਤਾਲ ਦਾਖਲੇ, ਆਈ.ਸੀ.ਯੂ ਦਾਖਲਾ ਅਤੇ ਮੌਤ ਦਾ ਜੋਖਮ ਸਭ ਤੋਂ ਘੱਟ ਸੀ ਜਦਕਿ ਗੰਭੀਰ ਬੀਮਾਰੀ ਦਾ ਖ਼ਤਰਾ 65 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਬੀ ਐਮ ਆਈ ਵੱਧ ਹੋਣ ਕਾਰਨ ਜਿਆਦਾ ਸੀ।ਅਮਰੀਕਾ ਵਿੱਚ ਮੋਟਾਪਾ ਇੱਕ ਆਮ ਅਤੇ  ਘਾਤਕ ਬਿਮਾਰੀ ਹੈ । ਇਸਦੇ ਇਲਾਵਾ ਮੋਟਾਪਾ ਹੋਣਾ ਕੋਰੋਨਾ ਵਰਗੀ ਗੰਭੀਰ ਬਿਮਾਰੀ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਏਜੰਸੀ ਨੇ ਦੱਸਿਆ ਕਿ ਮੋਟਾਪਾ ਕਮਜ਼ੋਰ ਇਮਿਊਨ ਫੰਕਸ਼ਨ ਅਤੇ ਫੇਫੜਿਆਂ ਦੀ ਸਮਰੱਥਾ ਵਿੱਚ ਕਮੀ ਨਾਲ ਜੁੜਿਆ ਹੋਇਆ ਹੈ ਜੋ ਸਾਹ ਪ੍ਰਣਾਲੀ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans