Menu

ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਸੂਬੇ ਨੂੰ ਵਿਕਾਸ ਦੀ ਲੀਹਾਂ ਵੱਲ ਲਿਜਾਉਣ ਵਾਲਾ ਬਜਟ-ਵਿਧਾਇਕ ਦਵਿੰਦਰ ਘੁਬਾਇਆ

ਫਾਜ਼ਿਲਕਾ, 8 ਮਾਰਚ (ਰਿਤਿਸ਼) – ਫਾਜ਼ਿਲਕਾ ਦੇ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਅੱਜ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ ਬਜਟ ਸੂਬੇ ਨੂੰ ਵਿਕਾਸ ਦੀ ਲੀਹਾਂ ਵੱਲ ਲਿਜਾਉਣ ਵਾਲਾ ਬਜਟ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਬਚਿਆਂ, ਨੋਜਵਾਨਾਂ, ਬਜੁਰਗਾਂ, ਔਰਤਾਂ ਦੇ ਹੱਕਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।
ਹਲਕਾ ਵਿਧਾਇਕ ਸ. ਘੁਬਾਇਆ ਨੇ ਕੌਮਾਂਤਰੀ ਮਹਿਲਾ ਦਿਵਸ `ਤੇ ਮਹਿਲਾਵਾਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਥੇ ਇਸ ਮੁਬਾਰਕ ਦਿਨ `ਤੇ ਬਜਟ `ਚ ਸਰਕਾਰੀ ਬਸਾਂ ਵਿਚ ਔਰਤਾਂ ਦਾ ਕਿਰਾਇਆ ਬਿਲਕੁਲ ਮੁਆਫ ਕਰਨ ਦੀ ਗੱਲ ਐਲਾਨ ਕਰਨੀ ਅੋੌਰਤਾਂ ਲਈ ਸ਼ਲਾਘਾਂਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਇਸ ਬਜਟ ਵਿਚ ਚੋਣ ਵਾਅਦਿਆਂ ਨੂੰ ਵੀ ਪੂਰਾ ਕਰ ਦਿੱਤਾ ਹੈ ਅਤੇ ਇਹ ਬਜਟ ਰਾਜ ਦੇ ਹਰ ਵਰਗ ਲਈ ਊਮੀਦ ਲੈ ਕੇ ਆਇਆ ਹੈ।
ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਕਰਜ ਮਾਫੀ ਸਕੀਮ ਦੇ ਅਗਲੇ ਪੜਾਅ ਲਈ ਜਿੱਥੇ ਬਜਟ ਵਿਚ ਉਪਬੰਧ ਰੱਖਿਆ ਗਿਆ ਹੈ ਉਥੇ ਹੀ ਰਾਜ ਦੀ ਖੇਤੀ ਨੂੰ ਸਮੇਂ ਦੀ ਹਾਣ ਦੀ ਕਰਨ ਲਈ, ਬਾਗਬਾਨੀ, ਫਸਲਾਂ ਦੇ ਮੰਡੀਕਰਨ, ਮੱਛੀ ਪਾਲਣ ਆਦਿ ਲਈ ਵੀ ਸਰਕਾਰ ਨੇ ਬਜਟ ਪ੍ਰਬੰਧ ਕੀਤੇ ਹਨ।ਇਸੇ ਤਰਾਂ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਇੰਡਸਟਰੀ, ਸਿੰਚਾਈ, ਸਿੱਖਿਆ ਅਤੇ ਸਿਹਤ, ਹਰ ਖੇਤਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਬਜਟ ਰਾਹੀਂ ਆਪਣੀ ਅਗਲੇ ਸਾਲ ਦੀ ਰਣਨੀਤੀ ਲੋਕਾਂ ਸਾਹਮਣੇ ਰੱਖੀ ਹੈ।
ਫਾਜ਼ਿਲਕਾ ਦੇ ਵਿਧਾਇਕ ਨੇ ਕਿਹਾ ਕਿ ਇਹ ਬਜਟ ਸੂਬੇ ਨੂੰ ਖੁਸ਼ਹਾਲ ਅਤੇ ਸਮਰੱਥ ਪੰਜਾਬ ਬਣਾਉਣ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਤੇ ਆਜ਼ਾਦੀ ਘੁਲਾਟਿਆਂ ਦੀ ਪੈਨਸ਼ਨ, ਸ਼ਗਨ ਸਕੀਮ `ਚ ਵਾਧਾ ਕਰਨਾ, ਸਿਹਤ ਸੁਧਾਰ, ਸਕੂਲੀ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਦਮ, ਸ਼ਹਿਰਾਂ ਨੂੰ ਐਲ.ਈ.ਡੀ. ਲਾਇਟਾਂ ਨਾਲ ਜਗਮਗਾਉਣ ਦੀ ਯੋਜਨਾ ਆਦਿ ਲੋੜੀਂਦੇ ਕਾਰਜ ਕਰਨ ਲਈ ਬਜਟ `ਚ ਐਲਾਨਿਆ ਗਿਆ ਹੈ। ਉਨਾਂ ਨੇ ਇਸ ਮੌਕੇ ਇਕ ਸੰਪੂਰਨ ਬਜਟ ਤਿਆਰ ਕਰਨ ਲਈ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੂੰ ਵਧਾਈ ਵੀ ਦਿੱਤੀ ਜਿੰਨਾਂ ਨੇ ਇਸ ਬਜਟ ਵਿਚ ਸਮਾਜ ਦੇ ਹਰ ਵਰਗ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਿਆ ਹੈ।

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ ਦੇ ਬਾਹਰ…

ਫਤਿਹਪੁਰ (ਯੂਪੀ),  20 ਮਈ 2024 : ਲੋਕ ਸਭਾ ਚੋਣਾਂ-2024 ਦੇ ਪੰਜਵੇਂ ਪੜਾਅ ਤਹਿਤ ਸੋਮਵਾਰ ਨੂੰ ਵੋਟਿੰਗ ਜਾਰੀ ਹੈ। ਇਸ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…

ਨਵੀਂ ਦਿੱਲੀ, 20 ਮਈ 2024 : ਭਾਰਤ…

ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਵਧਦੀ…

ਹਰਿਆਣਾ, 20 ਮਈ : ਹਰਿਆਣਾ ‘ਚ ਗਰਮੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

Listen Live

Subscription Radio Punjab Today

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਿਲਿਆ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Our Facebook

Social Counter

  • 40492 posts
  • 0 comments
  • 0 fans