Menu

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸਾਇੰਸ ਲਾਈਵ ਪ੍ਰੋਗਰਾਮ 8 ਮਾਰਚ ਨੂੰ

ਬਠਿੰਡਾ, 5 ਮਾਰਚ – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ 8 ਮਾਰਚ ਨੂੰ “ਸਾਇੰਸ ਹੈ ਜ਼ਿੰਦਗੀ, ਵਿਗਿਆਨ ਵਿਚ ਸਫਲ ਕੈਰੀਅਰ ਬਣਾਓ” ਵਿਸ਼ੇ ਤੇ ਅਧਾਰਿਤ ਸਾਇੰਸ ਲਾਈਵ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਹੋਵੇਗਾ।

ਪ੍ਰੋਗਰਾਮ (ਆਨਲਾਈਨ ਅਤੇ ਆਫਲਾਈਨ) ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਦ੍ਰਿਸ਼ਟੀਕੋਨ ਨੂੰ ਉਤਸ਼ਾਹਿਤ ਕਰਨਾ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਗਿਆਨਕ ਕਾਰਜਾਂ ਦੀ ਮਹੱਤਤਾ ਨੂੰ ਵਿਵਹਾਰਕ ਉਦਾਹਰਣਾਂ ਦੇ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ । ਏਮਜ਼, ਬਠਿੰਡਾ ਦੇ ਡਾਇਰੈਕਟਰ ਡਾ. ਡੀ.ਕੇ. ਸਿੰਘ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ, ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲਾਈਵ ਸਾਇੰਸ ਸ਼ੋਅ ਵਿੱਚ ਏਰੋ ਸ਼ੋਅ, ਡਰੱਗ ਡਿਸਕਵਰੀ, ਡਰੋਨ ਅਤੇ ਬਲੂਟੁੱਥ ਟੈਕਨਾਲੋਜੀ ਅਧਾਰਿਤ ਪ੍ਰੋਜੈਕਟ – ਡਿਸਪਲੇਅ, ਕੈਰੀਅਰ ਕਾਉਂਸਲਿੰਗ, ਪ੍ਰੇਰਕ ਭਾਸ਼ਣ, ਗੋ ਕਾਰ / ਕਾਰ ਰੈਲੀ-ਪ੍ਰੋਜੈਕਟ ਆਦਿ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਵਢਮੁੱਲੀ ਜਾਣਕਾਰੀ, ਸਕਾਲਰਸ਼ਿਪ ਅਤੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੀਆਂ ਸਕੀਮਾਂ ਅਤੇ ਮੁਢਲੇ ਵਿਗਿਆਨ ਦੇ ਲਾਈਵ ਪ੍ਰਯੋਗਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਸ਼ਾਮਿਲ ਹੋਵੇਗੀ। ਸਕੂਲੀ ਵਿਦਿਆਰਥੀਆਂ ਨੂੰ ਪ੍ਰੋਗਰਾਮ ਤੋਂ ਬਹੁਤ ਫਾਇਦਾ ਹੋਵੇਗਾ ਕਿਉਂਕਿ ਪੰਜਾਬ ਦੇ ਸਕੂਲਾਂ ਵਿਚ ਲਾਈਵ ਸਟ੍ਰੀਮਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਯੂ-ਟਿਊਬ ‘ਤੇ ਆਨਲਾਈਨ ਸ਼ਾਮਿਲ ਹੋ ਸਕਦੇ ਹਨ।

           ਪ੍ਰੋ. (ਰਿਟਾ:) ਸਵਰਨਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. (ਰਿਟਾ:) ਐਸ.ਬੀ. ਸਿੰਘ, ਪ੍ਰਿੰਸੀਪਲ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਅਤੇ ਕਰਨਲ ਬੀ. ਵੈਂਕਟ, ਏ.ਆਈ.ਸੀ.ਟੀ.ਈ. ਡਾਇਰੈਕਟਰ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਇਸ ਮੌਕੇ ਮੁੱਖ ਬੁਲਾਰੇ ਹੋਣਗੇ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In