Menu

ਪੁਲਿਸ ਮੁਲਾਜ਼ਮਾ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਨਵਾਂ ਟੀਕਾਕਰਨ ਕੇਂਦਰ ਸ਼ੁਰੂ: ਸੁਖਮੰਦਰ ਸਿੰਘ

ਬਠਿੰਡਾ, 26 ਫ਼ਰਵਰੀ – ਜ਼ਿਲਾ ਪੁਲਿਸ ਲਾਇਨ ਹਸਪਤਾਲ ਬਠਿੰਡਾ ਵਿਖੇ ਪੁਲਿਸ ਮੁਲਾਜ਼ਮਾ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਨਵਾਂ ਟੀਕਾਕਰਨ ਕੇਂਦਰ ਸ਼ੁਰੂ ਕੀਤਾ ਗਿਆ। ਇਸ ਕੇਂਦਰ ’ਚ ਟੀਕਾਕਰਨ ਦੀ ਸ਼ੁਰੂਆਤ ਐਸ.ਪੀ. ਹੈੱਡਕੁਆਟਰ ਸ਼੍ਰੀ ਸੁਰਿੰਦਰਪਾਲ ਸਿੰਘ ਨੇ ਟੀਕਾ ਲਗਵਾ ਕੇ ਕੀਤੀ। ਇਹ ਜਾਣਕਾਰੀ ਫਾਰਮੇਸੀ ਅਫਸਰ ਪੁਲਿਸ ਲਾਇਨ ਹਸਪਤਾਲ ਸੁਖਮੰਦਰ ਸਿੰਘ ਨੇ ਸਾਂਝੀ ਕੀਤੀ।

          ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਫਾਰਮੇਸੀ ਅਫਸਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਡਾ. ਉਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਕੁੱਲ 136 ਪੁਲਿਸ ਮੁਲਾਜ਼ਮਾ ਦੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ ਲਗਾਈ ਗਈ।

          ਟੀਕਾਕਰਨ ਦੌਰਾਨ ਮੈਡਮ ਕਮਲਜੀਤ ਕੌਰ, ਸੰਦੀਪ ਕੌਰ ਤੇ ਕੁਲਵਿੰਦਰ ਕੌਰ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In