Menu

ਸੰਗਰੂਰ ਦੇ ਨਿਸ਼ਾਨਚੀ ਕਰਮ ਲਹਿਲ ਦੀ ਸ਼ੂਟਿੰਗ ਵਿਸ਼ਵ ਕੱਪ ਲਈ ਹੋਈ ਚੋਣ

ਸੰਗਰੂਰ, 17 ਫਰਵਰੀ – ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਨਿਸ਼ਾਨੇਬਾਜ਼ ਕਰਮ ਸੁਖਬੀਰ ਸਿੰਘ ਉਰਫ਼ ਕਰਮ ਲਹਿਲ ਦੀ ਦਿੱਲੀ ਵਿਖੇ 18 ਮਾਰਚ ਤੋਂ 29 ਮਾਰਚ 2021 ਤੱਕ ਹੋਣ ਵਾਲੇ ਰਾਇਫ਼ਲ, ਪਿਸਟਲ ਅਤੇ ਸ਼ੌਟਗੰਨ ਵਿਸ਼ਵ ਕੱਪ ਲਈ ਭਾਰਤ ਖਿਡਾਰੀ ਵਜੋਂ ਚੋਣ ਹੋਈ ਹੈ। ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ.) ਵੱਲੋਂ ਐਲਾਨੀ ਗਈ 57 ਭਾਰਤੀ ਖਿਡਾਰੀਆਂ ਦੀ ਸੂਚੀ ਵਿਚ ਕਰਮ ਲਹਿਲ ਦਾ ਨਾਂ ਸਕੀਟ ਸ਼ੂਟਰ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਸ ਮੌਕੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਰਮ ਲਹਿਲ ਅਤੇ ਸਮੂਹ ਸੰਗਰੂਰ ਵਾਸੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ ਹੈ।
ਕਰਮ ਲਹਿਲ ਪਿਛਲੇ 10 ਸਾਲਾਂ ਤੋਂ ਸਕੀਟ ਸ਼ੂਟਿੰਗ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਖੱਟ ਚੁੱਕਾ ਹੈ ਜਿਨਾਂ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਤਮਗੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ਕੀਟ ਸ਼ੂਟਿੰਗ ’ਚ .12 ਬੋਰ ਬੰਦੂਕ ਨਾਲ ਪਲਾਂ ਵਿਚ ਹੀ ਦੋ ਉੱਡਣੇ ਨਿਸ਼ਾਨੇ ਫ਼ੁੰਡਣੇ ਹੁੰਦੇ ਹਨ ਜੋ ਕਰਮ ਲਹਿਲ ਵੱਲੋਂ ਅੱਖ ਦੇ ਫ਼ੋਰ ਨਾਲ ਕਰ ਦਿੱਤਾ ਜਾਂਦਾ ਹੈ। 2014 ’ਚ ਕਰਮ ਲਹਿਲ ਨੇ ਏਸ਼ੀਅਨ ਸ਼ਾਟਗਨ ਚੈਂਪੀਅਨਸ਼ਿਪ ’ਚ ਹਿੱਸਾ ਲੈਂਦਿਆਂ ਟੀਮ ਇਵੈਂਟ ’ਚ ਸੋਨੇ ਦਾ ਅਤੇ ਨਿੱਜੀ ਈਵੈਂਟ ’ਚ ਤਾਂਬੇ ਦਾ ਤਮਗਾ ਜਿੱਤਿਆ ਸੀ। 2015 ’ਚ ਕੇਰਲਾ ਵਿਖੇ ਹੋਈਆਂ 35ਵੀਂਆਂ ਕੌਮੀ ਖੇਡਾਂ ਵਿਚ ਟੀਮ ਈਵੈਂਟ ’ਚ ਸੋਨੇ ਦਾ ਤਮਗ਼ਾ ਜਿੱਤਿਆ ਅਤੇ 2015 ’ਚ ਹੀ ਪੰਜਾਬੀ ਯੂਨੀਵਰਸਿਟੀ ’ਚ ਹੋਏ ਇੰਟਰ-ਯੂਨੀਵਰਸਿਟੀ ਮੁਕਾਬਲਾ ਜਿੱਤਿਆ। 2020 ’ਚ ਓਲੰਪਿਕ ਖੇਡਾਂ ਲਈ ਹੋਏ ਟ੍ਰਾਇਲਜ਼ ’ਚ ਕਰਮ ਲਹਿਲ ਨੇ ਸਕੀਟ ਸ਼ੂਟਿੰਗ ’ਚ ਦੇਸ਼ ਭਰ ’ਚੋਂ ਚੌਥਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਕਰਮ ਲਹਿਲ ਨੇ ਤਕਰੀਬਨ 15 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਆਪਣਾ ਲੋਹਾ ਮਨਵਾਇਆ ਹੈ।
ਇਸ ਮੌਕੇ ਸਕੀਟ ਸ਼ੂਟਰ ਕਰਮ ਲਹਿਲ ਨੇ ਦੱਸਿਆ ਕਿ ਵਿਸ਼ਵ ਕੱਪ ਲਈ ਚੁਣੇ ਜਾਣ ’ਤੇ ਉਹ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹੈ ਅਤੇ ਇਸ ਦਾ ਸਿਹਰਾ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨੂੰ ਦਿੱਤਾ। ਕਰਮ ਲਹਿਲ ਨੇ ਦੱਸਿਆ ਕਿ ਸਥਾਨਕ ਜੀ.ਜੀ.ਐਸ. ਤੋਂ +2 ਕਰਨ ਤੋਂ ਬਾਅਦ ਬੀ.ਏ. ਉਸਨੇ ਪਬਲਿਕ ਕਾਲਜ ਸਮਾਣਾ ਤੋਂ ਕੀਤੀ ਅਤੇ ਹੁਣ ਖਾਲਸਾ ਕਾਲਜ ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਦੀ ਐਮ.ਏ. ਕਰ ਰਿਹਾ ਹੈ। ਉਸਨੇ ਦੱਸਿਆ ਕਿ ਇਸ ਮੁਕਾਮ ’ਤੇ ਪੁੱਜਣ ਲਈ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਅੱਜ ਉਹ ਇੱਥੇ ਪੁੱਜਣ ਵਿਚ ਉਸਦੀ ਮਦਦ ਕਰਨ ਵਾਲੇ ਹਰ ਇੱਕ ਵਿਅਕਤੀ ਦਾ ਸ਼ੁਕਰਗੁਜ਼ਾਰ ਹੈ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans