Menu

ਅਮਰੀਕਾ ਵਿੱਚ ਫੇਸਬੁੱਕ ਦੇਵੇਗੀ ਕੋਰੋਨਾ ਟੀਕਾਕਰਨ ਕੇਂਦਰਾਂ ਦੀ ਜਾਣਕਾਰੀ

ਫਰਿਜ਼ਨੋ (ਕੈਲੀਫੋਰਨੀਆ), 10ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਇੰਟਰਨੈੱਟ ਨੇ ਅਜੋਕੇ ਸਮੇਂ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਪੈਦਾ ਕੀਤੀ ਹੈ। ਇਸ ਦੀ ਮੱਦਦ ਨਾਲ ਦੁਨੀਆਂ ਭਰ ਵਿੱਚ ਦੋਸਤ ਬਣਾਉਣ,ਆਪਣੇ ਵਿਚਾਰ ਪ੍ਰਗਟ ਕਰਨ, ਜਾਣਕਾਰੀ ਸਾਂਝੀ
ਕਰਨ ਅਤੇ ਕਈ ਹੋਰ ਉਦੇਸ਼ਾਂ ਦੀ ਪੂਰਤੀ ਕਰਨ ਲਈ ਸ਼ੋਸਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਫੇਸਬੁੱਕ ਦੀ ਸ਼ੋਸਲ ਮੀਡੀਆ ਦੇ ਤੌਰ ਤੇ ਵਰਤੋਂ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੇ ਸਮੇਂ ਟੀਕਾਕਰਨ ਮੁਹਿੰਮ ਵਿੱਚ ਸਹਾਇਤਾ ਕਰਨ ਦੇ ਮੰਤਵ ਨਾਲ ਇਸ ਕੰਪਨੀ ਨੇ ਸੋਮਵਾਰ ਨੂੰ ਐਲਾਨ ਕਰਦਿਆਂ  ਦੱਸਿਆ ਕਿ ਫੇਸਬੁੱਕ ਯੂ ਐਸ ਦੇ ਉਪਭੋਗਤਾਵਾਂ ਨੂੰ ਇਸ ਹਫਤੇ ਤੋਂ ਕੋਰੋਨਾ ਟੀਕਾ ਲਗਵਾਉਣ ਲਈ ਸਹੀ ਵੈਕਸੀਨ ਕੇਂਦਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਟੀਕਾ ਕਦੋਂ ਲਗਵਾਉਣਾ ਹੈ, ਦੇ ਬਾਰੇ ਵੀ ਦੱਸੇਗੀ। ਫੇਸਬੁੱਕ ਅਨੁਸਾਰ ਇਸਦੇ ਕੋਵਿਡ -19 ਜਾਣਕਾਰੀ ਕੇਂਦਰ ਦੇ ਹਿੱਸੇ ਵਜੋਂ, ਫੇਸਬੁੱਕ ਉਪਭੋਗਤਾਵਾਂ ਨੂੰ ਸਥਾਨਕ ਸਿਹਤ ਏਜੰਸੀ ਦੀਆਂ ਵੈਬਸਾਈਟਾਂ ‘ਤੇ ਨਿਰਦੇਸ਼ ਦੇਵੇਗੀ, ਜਿੱਥੇ ਉਹ ਟੀਕਾਕਰਨ ਲਈ ਉਨ੍ਹਾਂ ਦੀ ਯੋਗਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਇਸਦੇ ਇਲਾਵਾ ਇਹ ਸਹੂਲਤ ਆਉਣ ਵਾਲੇ ਹਫ਼ਤਿਆਂ ਵਿੱਚ ਵਿਸ਼ਵ  ਦੇ ਹੋਰ ਭਾਗਾਂ ਵਿੱਚ ਵੀ ਮੁਹੱਈਆ ਕਰਵਾਈ ਜਾਵੇਗੀ। ਇਹ ਕੰਪਨੀ ਵਿਸ਼ਵ ਭਰ ਦੀਆਂ ਸਿਹਤ ਏਜੰਸੀਆਂ ਨੂੰ 120 ਮਿਲੀਅਨ ਡਾਲਰ ਦੇ ਵਿਗਿਆਪਨ ਕ੍ਰੈਡਿਟ ਵੀ ਪ੍ਰਦਾਨ ਕਰੇਗੀ ਤਾਂ ਜੋ ਕੋਵਿਡ -19 ਟੀਕਿਆਂ ਬਾਰੇ ਮੁਹਿੰਮ ਚਲਾਉਣ ਵਿੱਚ ਮੱਦਦ ਮਿਲ  ਸਕੇ। ਇਸਦੇ ਨਾਲ ਹੀ, ਕੰਪਨੀ ਨੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਜੁੜੇ ਝੂਠੇ ਦਾਅਵਿਆਂ ਦੀ ਸੂਚੀ ਨੂੰ ਵਧਾਉਣ ਲਈ ਵੀ ਕੰਮ ਕੀਤਾ ਹੈ ,ਜਿਹਨਾਂ ਨੂੰ ਫੇਸਬੁੱਕ ਦੁਆਰਾ  ਹਟਾਇਆ ਜਾਵੇਗਾ। ਫੇਸਬੁੱਕ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੋਰੋਨਾ ਟੀਕਿਆਂ ਦੀ ਘੱਟ ਪਹੁੰਚ ਵਾਲੀਆਂ ਕਮਿਊਨੀਟੀਜ਼ ਵਿੱਚ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੋਨਜ਼ ਹਾਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਨਾਲ ਵੀ ਸਾਂਝੇਦਾਰੀ ਕਰ ਰਹੀ ਹੈ।

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ ਚਮਕਿਆ ਪੰਜਾਬੀਅਤ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕ੍ਰਦ੍ਰਜ਼ ਦੇ ਗੁਰਦਵਾਰਾ ਪੈਸੇਫਿੱਕ ਕੋਸਟ ਖ਼ਾਲਸਾ…

ਗ੍ਰਿਫਤਾਰੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ…

ਨਵੀਂ ਦਿੱਲੀ, 29 ਅਪ੍ਰੈਲ 2024: ਦਿੱਲੀ ਹਾਈ…

ਰਾਜਨਾਥ ਸਿੰਘ ਨੇ ਦਾਖਲ ਕੀਤਾ…

ਨਵੀਂ ਦਿੱਲੀ, 29 ਅਪ੍ਰੈਲ 2024-: ਭਾਰਤੀ ਜਨਤਾ ਪਾਰਟੀ…

ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ…

ਨਵੀਂ ਦਿੱਲੀ, 29 ਅਪ੍ਰੈਲ 2024: ਦਿੱਲੀ ਕਾਂਗਰਸ…

Listen Live

Subscription Radio Punjab Today

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ ਚਮਕਿਆ ਪੰਜਾਬੀਅਤ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕ੍ਰਦ੍ਰਜ਼ ਦੇ ਗੁਰਦਵਾਰਾ ਪੈਸੇਫਿੱਕ ਕੋਸਟ ਖ਼ਾਲਸਾ…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ…

Our Facebook

Social Counter

  • 40014 posts
  • 0 comments
  • 0 fans