Menu

ਕਾਮਯਾਬੀ ਦੀ ਕਹਾਣੀ: ਵਾਟਰ ਸਪਲਾਈ ਸਕੀਮ ਦਾ ਸੁਚਾਰੂ ਸੰਚਾਲਨ ਕਰਕੇ ਮਾਡਲ ਪਿੰਡ ਬਣਕੇ ਉਭਰਿਆ ਪੇਧਨੀ ਕਲਾਂ

ਸੰਗਰੂਰ, 4 ਫਰਵਰੀ – ਪਿਛਲੇ 4 ਸਾਲਾਂ ਤੋ ਵਾਟਰ ਸਪਲਾਈ ਸਕੀਮ ਦਾ ਸੁਚਾਰੂ ਸੰਚਾਲਨ ਕਰਕੇ ਪਿੰਡ ਪੇਧਨੀ ਕਲਾਂ ‘ਮਾਡਲ ਪਿੰਡ’ ਬਣਕੇ ਉਭਰਿਆ ਹੈ ਕਿਉਕਿ ਪਿੰਡ ਵਾਸੀ ਕਦੇ ਰੋਜ਼ਾਨਾ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਦੇ ਸਨ ਪਰ ਅੱਜ ਆਪਣੀ ਵਾਟਰ ਸਪਲਾਈ ਦੀ ਸੁਚਾਰੂ ਯੋਜਨਾ ਦੇ ਚੱਲਦੇ ਹੋਏ ਆਤਮ ਨਿਰਭਰ ਬਣ ਕੇ ਹੋਰ ਪਿੰਡਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਪੇਧਨੀ ਕਲਾਂ ਪੰਜ ਪਿੰਡਾਂ ਦੀ ਸਾਂਝੀ ਵਾਟਰ ਸਪਲਾਈ ਸਕੀਮ ਰਾਜੋਮਾਜਰਾ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਪਿੰਡ ਵਾਸੀਆਂ ਲਈ ਪਾਣੀ ਨਾ ਮਾਤਰ ਹੀ ਪਹੁੰਚਦਾ ਸੀ। ਪੀਣਯੋਗ ਪਾਣੀ ਦੀ ਇਸ ਵੱਡੀ ਸਮੱਸਿਆ ਨੂੰ ਵੇਖਦਿਆਂ ਤੱਤਕਾਲੀ ਸਰਪੰਚ ਸ਼੍ਰੀਮਤੀ ਸਰਬਜੀਤ ਕੌਰ ਨੇ ਪੰਜਾਬ ਸਰਕਾਰ ਦੇ ਜਲ ਸਪਲਾਈ ਮਹਿਕਮੇ ਨਾਲ ਰਾਬਤਾ ਬਣਾ ਕੇ ਪਿੰਡ ਵਿੱਚ ਵੱਖਰਾ ਵਾਟਰ ਵਰਕਸ ਬਣਵਾਉਣ ਦੀ ਗੁਹਾਰ ਲਗਾਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਲ ਸਪਲਾਈ ਵਿਭਾਗ ਨੇ ਜੁਲਾਈ 2017 ਵਿਚ 67.80 ਲੱਖ ਰੁਪਏ ਦੀ ਲਾਗਤ ਨਾਲ 50,000 ਲੀਟਰ ਦੀ ਕਪੈਸਿਟੀ ਵਾਲੀ ਟੈਂਕੀ ਸਮੇਤ ਜਲ ਸਪਲਾਈ ਸਕੀਮ ਪਿੰਡ ਪੇਧਨੀ ਕਲਾਂ ਦੇ ਵਾਸੀਆਂ ਲਈ ਸ਼ੁਰੂ ਕਰਵਾ ਦਿੱਤੀ। 2017 ਤੋਂ ਲੈ ਕੇ ਅੱਜ ਤੱਕ ਇਸ ਜਲ ਸਪਲਾਈ ਸਕੀਮ ਦੀਆਂ ਸੇਵਾਵਾਂ ਨਿਰਵਿਘਨ ਜਾਰੀ ਹਨ ਅਤੇ ਪਿੰਡ ਵਾਸੀਆਂ ਵੱਲੋਂ ਵੀ ਸਹਿਯੋਗ ਕਰਦਿਆਂ ਪਾਣੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਂਦੀ ਹੈ।
ਮੌਜੂਦਾ ਸਰਪੰਚ ਅਤੇ ਵਾਟਰ ਸਪਲਾਈ ਸਕੀਮ ਦੇ ਚੇਅਰਮੈਨ ਸ਼੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਅੱਜ ਦੀ ਘੜੀ ਇਸ ਸਕੀਮ ਦੀ ਕੋਈ ਵੀ ਦੇਣਦਾਰੀ ਪੈਡਿੰਗ ਨਹੀਂ ਹੈ ਸਗੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਪਾਸ ਸਕੀਮ ਦਾ ਰੱਖ ਰਖਾਅ ਕਰਨ ਉਪਰੰਤ ਇਸ ਸਮੇਂ ਕਮੇਟੀ ਦੇ ਬੈਂਕ ਖਾਤੇ ਵਿੱਚ 2 ਲੱਖ ਰੁਪਏ ਬਕਾਇਆ ਵੀ ਪਏ ਹਨ। ਉਨਾਂ ਕਿਹਾ ਕਿ ਜੇਕਰ ਪਾਇਪਲਾਇਨ ਵਿਚ ਕੋਈ ਵੀ ਲੀਕੇਜ ਹੁੰਦੀ ਹੈ ਤਾਂ ਉਸ ਨੂੰ 24 ਘੰਟੇ ਦੇ ਅੰਦਰ-ਅੰਦਰ ਪੰਚਾਇਤ ਵੱਲੋ ਠੀਕ ਕਰਵਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਹਰ ਮਹੀਨੇ ਜੀ.ਪੀ.ਡਬਲਿਊ.ਐੱਸ.ਸੀ ਕਮੇਟੀ ਨਾਲ ਮੀਟਿੰਗ ਕਰਕੇ ਜਲ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਉਨਾਂ ਨੂੰ ਹੱਲ ਕਰਨ ਲਈ ਯੋਗ ਉਪਰਾਲੇ ਕੀਤੇ ਜਾਂਦੇ ਹਨ।
ਵਾਟਰ ਵਰਕਸ ਉੱਪਰ ਤਇਨਾਤ ਪੰਪ ਉਪਰੇਟਰ ਸ਼੍ਰੀ ਮੇਜਰ ਸਿੰਘ ਵੀ ਸਾਲ 2017 ਤੋਂ ਲਗਾਤਾਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਜੋ ਕਿ ਸਮੇਂ ਸਿਰ ਪਾਣੀ ਦੀ ਸਪਲਾਈ ਦੇਣ ਤੋਂ ਇਲਾਵਾ ਵਾਟਰ ਵਰਕਸ ਦੀ ਦਿੱਖ ਵੀ ਫ਼ੁੱਲ ਬੂਟੇ ਲਗਾ ਕੇ ਸੁਧਾਰਦੇ ਰਹਿੰਦੇ ਹਨ। ਇਸਦੇ ਨਾਲ ਹੀ ਪੰਪ ਉਪਰੇਟਰ ਹੀ ਪਾਣੀ ਦਾ ਬਿੱਲ ਇਕੱਠਾ ਕਰਨ ਅਤੇ ਇਸਦਾ ਸੁਚੱਜਾ ਹਿਸਾਬ-ਕਿਤਾਬ ਰੱਖਣ ਦਾ ਕੰਮ ਵੀ ਖੁਦ ਕਰਦਾ ਹੈ।
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਪਿੰਡ ਪੇਧਨੀ ਕਲਾਂ ਵਾਸੀਆਂ ਨੂੰ ਮਾਡਲ ਪਿੰਡ ਵਜੋਂ ਉਭਰਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਪਿੰਡਾਂ ਦੇ ਲੋਕਾਂ ਨੂੰ ਜਲ ਸਪਲਾਈ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਇਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪੰਪ ਉਪਰੇਟਰ ਅਤੇ ਜੀ.ਪੀ.ਡਬਲਿਊ.ਐਸ.ਸੀ ਮੈਂਬਰਾਂ ਨੂੰ ਵੀ ਸਮੇਂ-ਸਮੇਂ ਜਲ ਸਪਲਾਈ ਵਿਭਾਗ ਵੱਲੋਂ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ ਜੋ ਕਿ ਜਲ ਸਪਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਸਹਾਈ ਸਿੱਧ ਹੋ ਰਹੀ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans