Menu

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹੋ ਸਕਦੇ ਹਨ 10,000 ਤੋਂ ਵੱਧ ਰਿਟੇਲ ਸਟੋਰ ਬੰਦ

ਫਰਿਜ਼ਨੋ (ਕੈਲੀਫੋਰਨੀਆ), 29  ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਪਿਛਲੇ ਸਾਲ 2020 ਵਿੱਚ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੱਖਾਂ ਹੀ ਜਾਨਾਂ ਲੈਣ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਸੈਂਕੜੇ ਕਾਰੋਬਾਰ ਬੰਦ ਹੋ ਗਏ ਹਨ ਅਤੇ ਇਸ ਸਾਲ ਵੀ ਕਾਰੋਬਾਰਾਂ ਲਈ ਵਾਇਰਸ ਦਾ ਖਤਰਾ ਘੱਟ ਨਹੀ ਹੋਇਆ ਹੈ। ਇਸ ਮਹਾਂਮਾਰੀ ਕਾਰਨ 2021 ਦੇ ਅੰਤ ਤੱਕ  ਤਕਰੀਬਨ 10,000 ਅਮਰੀਕੀ ਸਟੋਰਾਂ ਦੇ ਬੰਦ ਹੋਣ ਦਾ ਖਦਸ਼ਾ ਹੈ। ਇੱਕ ਰਿਪੋਰਟ ਦੇ ਅਨੁਸਾਰ ਗ੍ਰਾਹਕ ਮਹਾਂਮਾਰੀ ਦੇ ਦੌਰਾਨ ਜ਼ਿਆਦਾ ਸੁਰੱਖਿਆ ਅਤੇ ਸਹੂਲਤ ਦੇ ਮੱਦੇਨਜ਼ਰ ਆਨਲਾਈਨ ਖਰੀਦਦਾਰੀ ਨੂੰ ਜ਼ਿਆਦਾ ਪਹਿਲ ਦੇਣ ਲੱਗੇ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਕੋਰਸਾਈਟ ਰਿਸਰਚ ਸੰਸਥਾ ਜੋ ਇਸ ਸੈਕਟਰ ਨੂੰ ਟਰੈਕ ਕਰਦੀ ਹੈ ਦੇ ਅਨੁਮਾਨ ਅਨੁਸਾਰ ਇਸ  ਸਾਲ, ਪਿਛਲੇ ਵਰ੍ਹੇ  ਬੰਦ ਹੋਏ 8700 ਸਟੋਰਾਂ ਨਾਲੋਂ 14% ਵੱਧ ਸਟੋਰ ਬੰਦ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਦੌਰਾਨ 3,000 ਤੋਂ ਜ਼ਿਆਦਾ ਇਕੱਲੇ ਕੱਪੜੇ, ਫੁਟਵੀਅਰ ਅਤੇ ਸਹਾਇਕ ਉਪਕਰਣ ਸਟੋਰ ਬੰਦ ਕੀਤੇ ਗਏ ਸਨ। ਮਹਾਂਮਾਰੀ ਦੀ ਲਗਾਤਾਰਤਾ ਅਤੇ ਕੋਰੋਨਾ ਟੀਕੇ ਦੀ ਹੌਲੀ ਰਫਤਾਰ ਦੇ ਮੱਦੇਨਜ਼ਰ ਇਸ ਸਾਲ ਹੋਰ ਪ੍ਰਚੂਨ ਸਟੋਰ ਬੰਦ ਹੋਣ ਦੇ ਕਿਨਾਰੇ ਹਨ ਜਦਕਿ 22 ਜਨਵਰੀ ਤੱਕ, ਲੱਗਭਗ 1,700 ਰਿਟੇਲ ਸਟੋਰ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਇਸਦੇ ਇਲਾਵਾ 7-ਇਲੈਵਨ ਆਪਣੇ 300 ਸਟੋਰ , ਮਿਡਵੈਸਟਰਨ ਚੇਨ ਇਸਦੇ ਬਾਕੀ 250 ਸਟੋਰ ਅਤੇ ਐਸਕੀਨਾ ਪ੍ਰਚੂਨ ਸਮੂਹ 195 ਸਟੋਰਾਂ ਨੂੰ 2021 ਵਿੱਚ ਕਰਨ ਜਾ ਰਹੇ ਹਨ। ਹਾਲਾਂਕਿ ਕੁੱਝ ਪ੍ਰਚੂਨ ਵਿਕਰੇਤਾ ਮਹਾਂਮਾਰੀ ਦੌਰਾਨ ਆਪਣੀ ਵਾਪਸੀ ਲਈ ਜੱਦੋਜਹਿਦ ਵੀ ਕਰ ਰਹੇ ਹਨ। ਇਸ ਸੰਕਟ ਦੇ ਸਮੇਂ ਕਾਰੋਬਾਰੀ ਸਰਕਾਰ ਦੁਆਰਾ ਚਲਾਏ ਨਵੀਨਤਮ ਫੈਡਰਲ ਪੇਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨ ‘ਤੇ ਬੈਂਕਿੰਗ ਸਹੂਲਤਾਂ ਦੀ ਵੀ ਮੱਦਦ ਲੈ ਰਹੇ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans