Menu

ਜੋਅ ਬਾਈਡੇਨ ਨੇ ਸੀ.ਆਈ.ਏ ਦੇ ਡਾਇਰੈਕਟਰ ਵਜੋਂ ਡਿਪਲੋਮੈਟ ਵਿਲੀਅਮ ਬਰਨਜ਼ ਨੂੰ ਚੁਣਿਆ

ਫਰਿਜ਼ਨੋ (ਕੈਲੀਫੋਰਨੀਆਂ), 12ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਸੋਮਵਾਰ ਨੂੰ ਸਾਬਕਾ ਡਿਪਲੋਮੈਟ ਵਿਲੀਅਮ ਬਰਨਜ਼ ਨੂੰ ਕੇਂਦਰੀ ਖੁਫੀਆ ਏਜੰਸੀ (ਸੀ.ਆਈ.ਏ ) ਦੀ ਅਗਵਾਈ ਕਰਨ ਲਈ ਡਾਇਰੈਕਟਰ ਦੇ ਤੌਰ ‘ਤੇ ਚੁਣੇ ਜਾਣ ਦੀ ਘੋਸ਼ਣਾ ਕਰਦਿਆਂ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਾਸੀ ਬਰਨਜ਼ ਦੇ ਅਗਲੇ ਸੀ.ਆਈ.ਏ  ਦੇ ਡਾਇਰੈਕਟਰ ਵਜੋਂ ਚੁਣੇ ਜਾਣ ਉਪਰੰਤ ਚੰਗੀ ਤਰ੍ਹਾਂ ਸੌਂ ਸਕਣਗੇ। ਰੂਸ ਅਤੇ ਜਾਰਡਨ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੇ ਬਰਨਜ਼ ਬਾਈਡੇਨ ਲਈ ਇੱਕ ਵੱਡੀ ਨਾਮਜ਼ਦਗੀ ਹਨ । ਬਰਨਜ਼ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਰਾਜ ਦੇ ਡਿਪਟੀ ਸੈਕਟਰੀ ਦੇ ਤੌਰ ਤੇ ਸੇਵਾ ਨਿਭਾਉਣ ਦੇ ਨਾਲ  ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪ੍ਰਸ਼ਾਸਨ ਵਿੱਚ ਵੀ ਤਿੰਨ ਦਹਾਕਿਆਂ ਦੇ ਕੈਰੀਅਰ ਵਿੱਚ ਹੋਰ ਡਿਪਲੋਮੈਟਿਕ ਅਹੁਦਿਆਂ ‘ਤੇ ਵੀ ਕੰਮ ਕੀਤਾ ਹੈ। ਬਾਈਡੇਨ ਟੀਮ ਦੇ ਅਨੁਸਾਰ ਸੈਨੇਟ ਦੁਆਰਾ ਪੁਸ਼ਟੀ ਕੀਤੇ ਜਾਣ ਦੇ ਬਾਅਦ ਬਰਨਜ਼ ਸੀ.ਆਈ.ਏ ਦੇ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੇ ਪਹਿਲੇ  ਡਿਪਲੋਮੈਟ ਹੋਣਗੇ। ਫਿਲਡੇਲ੍ਫਿਯਾ ਦੀ ਲਾਸੇਲ ਯੂਨੀਵਰਸਿਟੀ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਬਰਨਜ਼ ਜੋ ਰੂਸੀ, ਅਰਬੀ ਅਤੇ ਫ੍ਰੈਂਚ ਭਾਸ਼ਾਵਾਂ ਬੋਲਦੇ ਹਨ, ਨੇ 33 ਸਾਲਾਂ ਬਾਅਦ 2014 ਵਿੱਚ ਵਿਦੇਸ਼ੀ ਸੇਵਾਵਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਬਾਈਡੇਨ ਟੀਮ ਦੇ ਅਨੁਸਾਰ ਉਸਨੇ ਪੰਜ ਰਾਸ਼ਟਰਪਤੀ ਪ੍ਰਸ਼ਾਸਨਾਂ ਦੌਰਾਨ  ਕਈ ਰਾਸ਼ਟਰੀ ਸੁਰੱਖਿਆ ਅਹੁਦਿਆਂ ‘ਤੇ ਵੀ ਸੇਵਾਵਾਂ ਨਿਭਾਈਆਂ  ਹਨ। ਇਸਦੇ ਇਲਾਵਾ ਬਰਨਜ਼ ਵਿਦੇਸ਼ੀ ਸੇਵਾ ਤੋਂ ਰਿਟਾਇਰ ਹੋਣ ਤੋਂ ਬਾਅਦ, ਕਾਰਨੇਗੀ ਐਂਡਾਓਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਪ੍ਰਧਾਨ ਵੀ ਬਣੇ, ਜਿਸਦਾ ਮੁੱਖ ਦਫਤਰ ਵਾਸ਼ਿੰਗਟਨ,ਡੀ.ਸੀ. ਵਿੱਚ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans