Menu

1971 ਦੀ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ 

ਫ਼ਾਜ਼ਿਲਕਾ,8 ਜਨਵਰੀ (ਰਿਤਿਸ਼ )- ਭਾਰਤ ਪਾਕਿਸਤਾਨ 1971 ਦੀ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਭਾਰਤੀਆਂ ਫੋਜ਼ ਦੇ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਫ਼ਾਜ਼ਿਲਕਾ ਦੇ ਸੁਲੇਮਾਨਕੀ ਰੋਡ ਤੇ ਸਥਿਤ ਪਿੰਡ ਘਡੂਮੀ ਨੇੜੇ ਬਣੀ ਸ਼ਹੀਦਾਂ ਦੀ ਸਮਾਧ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭਾਰਤੀ ਫੌਜ, ਅਸਾਮ ਰੈਜੀਮੈਂਟ 3 ਬਟਾਲੀਅਨ, ਬੀ ਐਸ ਐਫ ਅਤੇ ਫਾਜ਼ਿਲਕਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਹੀਦਾਂ ਦੀ ਸਮਾਧੀ ਤੇ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਫ਼ਾਜ਼ਿਲਕਾ ਵਾਰ ਮੈਮੋਰਿਅਲ ਵੈਲਫ਼ੇਅਰ ਸੁਸਾਇਟੀ ਦੇ ਜਰਨਲ ਸਕੱਤਰ ਰੁਪੇਸ਼ ਬਾਂਸਲ ਅਤੇ ਪ੍ਰਧਾਨ ਉਮੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਪਾਕਿਸਤਾਨ 1971 ਦੀ ਜੰਗ ਵਿਚ ਭਾਰਤ ਦੇ ਕਈ ਜਵਾਨਾਂ ਅਤੇ ਅਧਿਕਾਰੀਆਂ ਵਲੋਂ ਇਸ ਇਲਾਕੇ ਨੂੰ ਬਚਾਉਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਦੇ ਹੋਏ ਇਸ ਇਲਾਕੇ ਵਿਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ 3 ਬਟਾਲੀਅਨ ਅਸਮ ਰੈਜੀਮੈਂਟ ਜਵਾਨ ਵੀ ਸ਼ਾਮਿਲ ਸਨ। ਜਿਨ੍ਹਾਂ ਦੀ ਸਮਾਧ ਕੋਮਾਂਤਰੀ ਸਰਹੱਦ ਦੀ ਕੁੱਝ ਦੂਰੀ ਤੇ ਸਥਿਤ ਪਿੰਡ ਘਡੂਮੀ ਨੇੜੇ ਬਣੀ ਹੋਈ ਹੈ। ਜੋਕਿ ਪਿਛਲੇ ਕਈ ਵਰਿਆਂ ਤੋਂ ਸੁਨਸਾਨ ਅਤੇ ਖ਼ਸਤਾ ਹਾਲਾਤ ਵਿਚ ਸੀ, ਜਿਸ ਨੂੰ ਲੈ ਕੇ ਫ਼ਾਜ਼ਿਲਕਾ ਵਾਰ ਮੈਮੋਰਿਅਲ ਵੈਲਫ਼ੇਅਰ ਸੁਸਾਇਟੀ ਨੇ ਇਸ ਦੀ ਦੇਖਰੇਖ ਲਈ ਭਾਰਤੀਆਂ ਫੋਜ਼ ਦੇ ਅਧਿਕਾਰੀਆਂ ਤੋਂ ਅਗਿਆਂ ਮੰਗੀ ਗਈ ਸੀ। ਜਿਸ ਨੂੰ ਪ੍ਰਵਾਨ ਕਰਦਿਆਂ ਭਾਰਤੀਆਂ ਫੌਜ਼ ਦੀ ਅਸਮ ਰੈਜੀਮੈਂਟ ਦੇ ਅਧਿਕਾਰੀਆਂ ਵਲੋਂ ਇਸ ਦੀ ਦੇਖਰੇਖ ਦਾ ਜਿੰਮਾ ਫ਼ਾਜ਼ਿਲਕਾ ਵਾਰ ਮੈਮੋਰਿਅਲ ਵੈਲਫ਼ੇਅਰ ਸੁਸਾਇਟੀ ਨੂੰ ਦਿਤਾ ਗਿਆ ਹੈ ਅਤੇ ਅੱਜ ਭਾਰਤੀਆਂ ਫੌਜ਼ ਦੇ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਅੱਜ ਇਹ ਸਮਾਗਮ ਕਰਵਾਈਆਂ ਗਿਆ ਹੈ। ਜਿਸ ਵਿਚ ਭਾਰਤੀਆਂ ਫੌਜ਼ ਦੇ ਬਰਗੇਡੀਅਰ ਐਚ.ਐਸ.ਬਰਨ, 3 ਅਸਮ ਰੈਜੀਮੈਂਟ ਦੇ ਮੇਜ਼ਰ ਵਿਨੋਦ ਕੁਮਾਰ , ਫ਼ਾਜ਼ਿਲਕਾ ਦੇ ਐਸ.ਡੀ.ਐਮ. ਕੇਸ਼ਵ ਗੋਇਲ, ਬੀ.ਐਸ.ਐਫ. 52 ਬਟਾਲੀਅਨ ਦੇ ਡਿਪਟੀ ਕਮਾਂਡਰ ਮੋਹਨ ਲਾਲ , ਡਿਪਟੀ ਕਮਾਂਡਰ ਜੇ ਕੇ ਸਿੰਘ, 181 ਬਟਾਲੀਅਨ ਦੇ ਅਧਿਕਾਰੀਆਂ ਦੇ ਨਾਲ ਨਾਲ ਫਾਜ਼ਿਲਕਾ ਵਾਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਭਾਰਤੀਆਂ ਫੋਜ਼ ਦੇ ਅਧਿਕਾਰੀਆਂ ਨੇ ਕਿਹਾ ਕਿ  ਉਨ੍ਹਾਂ ਨੂੰ ਆਪਣੇ ਸ਼ਹੀਦਾਂ ਤੇ ਮਾਨ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਇਲਾਕੇ ਨੂੰ ਬਚਾਇਆ। ਉਨ੍ਹਾਂ ਨੇ ਕਿਹਾ ਕਿ ਜੰਗ ਵਿਚ ਸ਼ਹੀਦ ਹੋਏ ਜਵਾਨ ਮਰਦੇ ਨਹੀਂ ਬਾਲਕਿ ਅਮਰ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕਿਸੇ ਵੀ ਹਰਕਤ ਦਾ ਭਾਰਤੀਆਂ ਫੌਜ਼ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਬੜੀ ਚੰਗੀ ਗੱਲ ਹੈ ਕਿ ਦੇਸ਼ ਦੇ ਸ਼ਹੀਦਾਂ ਦੀ ਸੋਚ ਨੂੰ ਨੌਜਵਾਨ ਅਗੇ ਲੈ ਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਫੌਜ਼ ਫ਼ਾਜ਼ਿਲਕਾ ਵਾਰ ਮੈਮੋਰਿਅਲ ਵੈਲਫ਼ੇਅਰ ਸੁਸਾਇਟੀ ਦਾ ਧੰਨਵਾਦ ਕਰਦੀ ਹੈ, ਜੋਕਿ ਸ਼ਹੀਦਾਂ ਦੀ ਸਮਾਧੀ ਦੀ ਦੇਖ ਰੇਖ ਕਰ ਰਹੀ ਹੈ। ਸਮਾਗਮ ਦੇ ਅੰਤ ਵਿਚ ਫ਼ਾਜ਼ਿਲਕਾ ਵਾਰ ਮੈਮੋਰਿਅਲ ਵੈਲਫ਼ੇਅਰ ਸੁਸਾਇਟੀ ਦੇ ਆਗੂਆਂ ਨੇ ਫੌਜ਼ ਦੇ ਅਧਿਕਾਰੀਆਂ ਨੂੰ ਸਮਾਨਿਤ ਕੀਤਾ ਗਿਆ ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In