Menu

ਰੇਲਾਂ ਚੱਲਣ ਨਾਲ ਯੂਪੀ ਬਿਹਾਰ ਤੋਂ ਆਉਣ ਵਾਲੀ ਲੇਬਰ ਚਮਕਾਏਗੀ ਅਬੋਹਰ ਦਾ ਕਿਨੂੰ

ਫਾਜ਼ਿਲਕਾ 27 ਨਵੰਬਰ (ਸੁਰਿੰਦਰਜੀਤ ਸਿੰਘ) – ਪੰਜਾਬ ਵਿੱਚ ਰੇਲ ਸੇਵਾ ਬਹਾਲ ਹੋਣ ਦੇ ਨਾਲ ਯੂਪੀ-ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਰਾਹ ਖੁੱਲ ਗਿਆ ਹੈ। ਫਾਜ਼ਿਲਕਾ ਜ਼ਿਲੇ ਵਿਚ ਕਿਨੂੰ ਬਾਗਾਂ, ਵੈਕਸਿੰਗ ਪਲਾਟਾਂ, ਪੈਕ ਹਾਉਸਾਂ ਵਿੱਚ ਕੰਮ ਕਰਨ ਲਈ ਹਰ ਸਾਲ ਲਗਭਗ 25 ਹਜ਼ਾਰ ਪ੍ਰਵਾਸੀ ਮਜ਼ਦੂਰ ਯੂਪੀ ਬਿਹਾਰ ਵਰਗੇ ਰਾਜਾਂ ਤੋਂ ਆਉਂਦੇ ਹਨ।
ਫਾਜ਼ਿਲਕਾ ਜ਼ਿਲੇ ਦਾ ਅਬੋਹਰ ਉਪਮੰਡਲ ਦੇਸ਼ ਭਰ ਵਿੱਚ ਕਿੰਨੂੰ ਉਤਪਾਦਨ ਲਈ ਮਸ਼ਹੂਰ ਹੈ। ਜ਼ਿਲੇ ਵਿੱਚ 33 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਿਨੂੰ ਦੇ ਬਾਗ ਹਨ। ਇਥੋਂ ਕਿਨੂੰ ਦੇਸ਼ ਦੇ ਸਾਰੇ ਰਾਜਾਂ ਵਿੱਚ ਭੇਜੇ ਜਾਣ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਦੁਬਈ ਤੱਕ ਨਿਰਯਾਤ ਹੋ ਰਿਹਾ ਹੈ। ਇਸ ਲਈ ਜ਼ਿਲੇ ਵਿੱਚ 100 ਤੋਂ ਜਿਆਦਾ ਵੱਡੇ ਵੈਕਸਿੰਗ ਪਲਾਂਟ ਹਨ ਜਦ ਕਿ 200 ਦੇ ਲਗਭਗ ਛੋਟੇ ਗ੍ਰੇਡਿੰਗ ਅਤੇ ਪੈਕ ਹਾਉਸ ਹਨ। ਇਨਾ ਵਿੱਚ ਵੱਡੇ ਪੱਧਰ ਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਇਸੇ ਤਰਾਂ ਹਜ਼ਾਰਾ ਮਜ਼ਦੂਰ ਅਗਲੇ 4 ਮਹੀਨੇ ਕਿਨੂੰ ਬਾਗਾਂ ਵਿੱਚ ਫਲ ਤੁੜਾਈ ਦਾ ਕੰਮ ਕਰਨਗੇ। ਇਹ ਸਾਰਾ ਕੰਮ ਦਸੰਬਰ ਦੇ ਪਹਿਲੇ ਹਫਤੇ ਤੋਂ ਪੂਰੀ ਰਫਤਾਰ ਨਾਲ ਸ਼ੁਰੂ ਹੋਵੇਗਾ।
ਅਜਿਹੇ ਹੀ ਇਕ ਵੈਕਸਿੰਗ ਪਲਾਂਟ ਦੇ ਸੰਚਾਲਕ ਕਿ੍ਰਸਨ ਕੁਮਾਰ ਨੇ ਕਿਹਾ ਕਿ ਹੁਣ ਜ਼ਰੂਰਤ ਅਨੁਸਾਰ ਲੇਬਰ ਆ ਸਕੇਗੀ। ਉਨਾਂ ਨੇ ਰੇਲ ਬੰਦੀ ਖੁਲਵਾਉਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਲਈ ਉਨਾਂ ਦਾ ਧੰਨਵਾਦ ਕਰਦਿਆਂ ਕਿਸਾਨ ਸੰਗਠਨਾ ਦਾ ਵੀ ਧੰਨਵਾਦ ਕੀਤਾ ਜਿਨਾ ਨੇ ਟ੍ਰੇਨ ਸੰਚਾਲਣ ਦੀ ਆਗਿਆ ਦਿੱਤੀ ਹੈ।
ਇਕ ਹੋਰ ਬਾਗਬਾਨ ਅਤੇ ਕਿਨੂੰ ਦੇ ਵਪਾਰ ਨਾਲ ਜੁੜੇ ਸੁਰਿੰਦਰ ਚਰਾਇਆ ਨੇ ਕਿਹਾ ਕਿ ਹੁਣ ਕਿਨੂੰ ਦੀ ਟਰਾਂਸਪੋਟੇਸਨ ਲਈ ਮਾਲ ਗੱਡੀ ਦੀ ਸੇਵਾ ਮਿਲਣ ਦੀ ਆਸ ਬੱਝੀ ਹੈ। ਉਨਾਂ ਨੇ ਕਿਹਾ ਕਿ ਰੇਲਵੇ ਨੇ ਵੀ ਇਸ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨਾਂ ਨੇ ਕਿਹਾ ਕਿ ਜੇਕਰ ਦੱਖਣ ਭਾਰਤ ਤੱਕ ਕਿਨੂੰ ਭੇਜਣ ਲਈ ਮਾਲ ਗੱਡੀ ਉਪਲਬੱਧ ਹੋ ਜਾਵੇ ਤਾਂ ਇਸ ਨਾਲ ਪੰਜਾਬ ਤੋਂ ਕੇਰਲ ਤੱਕ ਕਿਨੂੰ ਸਿਰਫ 50 ਘੰਟੇ ਵਿੱਚ ਪੁੱਜ ਸਕਦਾ ਹੈ। ਜਦ ਕਿ ਟਰੱਕ ਰਾਹੀਂ ਇਹ ਕਿਨੂੰ ਕੇਰਲ ਤੱਕ ਪੁੱਜਣ ਵਿੱਚ 100 ਘੰਟੇ ਲੈਂਦਾ ਹੈ।
ਇਸ ਤਰਾਂ ਜ਼ਿਲੇ ਵਿੱਚ ਆਉਂਣ ਵਾਲੀ ਖਾਦ ਅਤੇ  ਜ਼ਿਲੇ ਤੋਂ ਬਾਹਰ ਜਾਣ ਵਾਲੇ ਕਣਕ ਤੇ ਚੌਲ ਕਾਰਨ ਹੁਣ ਮਾਲ ਗੱਡੀਆ ਦੀ ਭਰਾਈ ਤੇ ਉਤਰਾਈ ਲਈ ਲੇਬਰ ਨੂੰ ਕੰਮ ਮਿਲ ਗਿਆ ਹੈ ਜਦ ਕਿ ਟਰਾਸਪੋਟਰਾਂ ਨੂੰ ਵੀ ਕੰਮ ਮਿਲਿਆ ਹੈ। ਬੱਗੂ ਸਿੰਘ ਜੋ ਕਿ ਫਾਜ਼ਿਲਕਾ ਵਿਖੇ ਲੋਡਿੰਗ ਦਾ ਕੰਮ ਕਰਦਾ ਹੈ ਅਤੇ ਟਰੱਕ ਆਪਰੇਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਰ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਉਨਾਂ ਨੂੰ ਮੁੜ ਕੰਮ ਮਿਲ ਗਿਆ ਹੈ। ਜਿਕਰਯੋਗ ਹੈ ਕਿ ਜਿਲੇ ਵਿੱਚ ਪਿਛਲੇ 4 ਦਿਨਾਂ ਵਿੱਚ 2 ਮਾਲ ਗੱਡੀਆਂ ਖਾਦ ਦੀਆ ਭਰ ਕੇ ਆਈਆਂ ਹਨ ਜਦ ਕਿ 5 ਮਾਲ ਗੱਡੀਆਂ ਆਨਾਜ਼ ਦੀਆਂ ਭਰ ਕੇ ਦੂਜੇ ਰਾਜਾਂ ਨੂੰ ਜਾ ਗਈਆਂ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans