ਬਠਿੰਡਾ, 26 ਨਵੰਬਰ (ਗੁਰਜੀਤ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੰਵਿਧਾਨ ਦਿਵਸ ਮੌਕੇ ਜ਼ਿਲੇ ਦੇ ਤਿੰਨ ਸਰਕਾਰੀ ਸਕੂਲਾਂ ਜੱਸੀ ਪੌ ਵਾਲੀ, ਬੁਰਜ ਗਿੱਲ ਅਤੇ ਗਹਿਰੀ ਬੁੱਟਰ ਦੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਇਸ ਤੋਂ ਇਲਾਵਾ ਪੈਰਾ ਲੀਗਲ ਵਾਲੰਟੀਅਰਾਂ ਅਤੇ ਪੈਨਲ ਦੇ ਵਕੀਲਾਂ ਨਾਲ ਏ.ਡੀ.ਆਰ ਸੈਂਟਰ ਵਿਖੇ ਸੈਮੀਨਾਰ ਕਰਵਾਇਆ ਗਿਆ
ਇਸ ਮੌਕੇ ਸੀ.ਜੇ.ਐਮਕਮਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਸ਼ੋਕ ਕੁਮਾਰ ਚੌਹਾਨ ਨੇ ਸੰਵਿਧਾਨ ਦੀ ਪ੍ਰਸਤਾਵਨਾ ਬਾਰੇ ਵਿਚਾਰ ਸਾਂਝੇ ਕਰਦਿਆਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਕਿਹਾ ਕਿ ਇਹ ਦਿਨ ਭਾਰਤੀ ਲੋਕਾਂ ਦੀ ਸੈਕੜੇ ਸਾਲਾਂ ਦੀ ਰਾਜਸ਼ਾਹੀ ਅਤੇ ਵਿਦੇਸ਼ੀ ਸਾਸ਼ਨ ਦੇ ਰਾਜ ਤੋਂ ਮੁਕਤ ਹੋ ਕੇ ਕਾਨੂੰਨ ਦਾ ਰਾਜ ਸਥਾਪਿਤ ਹੋਣ ਦਾ ਪ੍ਰਤੀਕ ਹੈ। ਜਿਸ ਵਿੱਚ ਹਰੇਕ ਨਾਗਰਿਕ ਨੂੰ ਭਾਰਤੀ ਸੰਵਿਧਾਨ ਮੌਲਿਕ ਅਧਿਕਾਰਾਂ ਦੁਆਰਾ ਜ਼ਬਰ ਜੁਲਮ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਨਾਗਿਰਕਾਂ ਦੀਆਂ ਵੀ ਦੇਸ਼ ਪ੍ਰਤੀ ਫਰਜ਼ਾਂ ਬਾਰੇ ਦੱਸਦਾ ਹੈ ਅਤੇ ਰਾਜ ਮਸ਼ੀਨਰੀ ਦੇ ਵੱਖ- ਵੱਖ ਅੰਗਾਂ ਬਾਰੇ ਵਿਆਖਿਆ ਕਰਦਾ ਹੈਇਸ ਦੌਰਾਨ ਉਨਾਂ ਸੰਵਿਧਾਨ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਬਾਰੇ ਵੀ ਵਢਮੁੱਲੀ ਜਾਣਕਾਰੀ ਦਿੱਤੀ