Menu

ਫਰਿਜ਼ਨੋ ਖੇਤਰ ਦੇ ਅਧਿਆਪਕਾਂ ਅਨੁਸਾਰ ਸਕੂਲ ਖੋਲਣ ਦਾ ਫੈਸਲਾ ਹੈ ਇੱਕ ਜਲਦਬਾਜ਼ੀ

ਕੈਲੀਫੋਰਨੀਆਂ, 29  ਅਕਤੂਬਰ ,(ਗੁਰਿੰਦਰਜੀਤ ਨੀਟਾ ਮਾਛੀਕੇ)  –  ਫਰਿਜ਼ਨੋ ਵਿੱਚ ਕੋਰੋਨਾਂ ਵਾਇਰਸ ਮਹਾਂਮਾਰੀ ਕਰਕੇ ਕੀਤੀ ਤਾਲਾਬੰਦੀ ਅਤੇ ਸਾਵਧਾਨੀਆਂ ਕਰਕੇ ਬੰਦ ਕੀਤੇ ਗਏ ਸਕੂਲ ਅਗਲੇ ਹਫਤੇ ਖੁੱਲਣ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਸਕੂਲ ਚਾਲੂ ਕਰਨ ਲਈ ਅਧਿਆਪਕਾਂ ਨੂੰ ਕਿਹਾ ਹੈ। ਪਰ ਕੁਝ ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਇੱਕ ਜਲਦਬਾਜ਼ੀ ਵਾਲਾ ਫੈਸਲਾ ਹੈ ਅਤੇ ਉਨ੍ਹਾਂ ਦੁਬਾਰਾ ਇਸ ਬਾਰੇ ਗੱਲਬਾਤ ਬੰਦ ਕਰ ਦਿੱਤੀ ਗਈ ਹੈ।ਸੰਗੇਰ  ਯੂਨੀਫਾਈਡ ਸਕੂਲ ਦੇ ਅਧਿਆਪਕਾਂ ਨੂੰ ਸੋਮਵਾਰ ਨੂੰ ਕੈਂਪਸ ਵਾਪਸ ਜਾਣ ਲਈ ਕਿਹਾ ਗਿਆ ਹੈ ਪਰ ਉਹਨਾਂ ਅਨੁਸਾਰ ਉਹ ਕੋਰੋਨਾਂ ਵਾਇਰਸ ਮਹਾਂਮਾਰੀ ਦੇ ਦੌਰਾਨ ਵਾਪਸ ਆਉਣਾ ਸੁਰੱਖਿਅਤ  ਮਹਿਸੂਸ ਨਹੀਂ ਕਰਦੇ ਹਨ। ਇੱਕ ਹੋਰ ਅਧਿਆਪਕ ਅਨੁਸਾਰ ਸਕੂਲ ਖੋਲਣ ਸੰਬੰਧੀ ਇੱਕ ਸਰਵੇ ਕਰਵਾਉਣ ਦੀ ਲੋੜ ਹੈ। ਸੰਗੇਰ ਯੂਨੀਫਾਈਡ ਸੁਪਰਡੈਂਟ ਐਡੀਲਾ ਜੋਨਸ ਨੇ ਕਿਹਾ ਕਿ ਇਹ ਜ਼ਿਲ੍ਹਾ, ਜਿਸ ਵਿਚ ਤਕਰੀਬਨ 700 ਸਿੱਖਿਅਕ ਅਤੇ 12,600 ਵਿਦਿਆਰਥੀ ਹਨ ਜਦਕਿ ਅਧਿਆਪਕਾਂ ਨੂੰ ਨਹੀਂ ਪੁੱਛਿਆ ਗਿਆ ਕਿ ਉਹ ਵਾਪਿਸ ਆਉਣਾ ਚਾਹੁੰਦੇ ਹਨ ਜਾਂ ਨਹੀ। ਇੱਕ ਅਧਿਆਪਕ ਯੂਨੀਅਨ ਅਨੁਸਾਰ ਪਿਛਲੇ ਹਫ਼ਤੇ ਸੈਂਸਰ ਯੂਨੀਫਾਈਡ ਟੀਚਰਜ਼ ਐਸੋਸੀਏਸ਼ਨ ਦੀ ਬੈਠਕ ਦੌਰਾਨ, ਲਗਭਗ 200 ਅਧਿਆਪਕਾਂ ਦਾ ਸਰਵੇਖਣ ਕੀਤਾ ਗਿਆ ਸੀ ਅਤੇ 81% ਨੇ ਕਿਹਾ ਸੀ ਕਿ ਉਹ ਵਿਅਕਤੀਗਤ ਅਧਿਆਪਨ ਵਿੱਚ ਵਾਪਸ ਪਰਤਣਾ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਕਿਉਂਕਿ ਮਹਾਂਮਾਰੀ ਦਾ ਖਤਰਾ ਅਜੇ ਟਲਿਆ ਨਹੀਂ ਹੈ। ਸਕੂਲ ਖੋਲ੍ਹਣ ਸੰਬੰਧੀ ਯੂਨੀਫਾਈਡ ਦੀ ਪ੍ਰਸਤਾਵਿਤ ਯੋਜਨਾ ਦੇ ਅਨੁਸਾਰ, ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾਵੇਗਾ ਅਤੇ  ਵਿਦਿਆਰਥੀਆਂ ਦਾ ਹਰੇਕ ਸਮੂਹ ਗ੍ਰੇਡ ਦੇ ਹਿਸਾਬ ਨਾਲ ਹਫਤੇ ਦੇ ਚਾਰ ਦਿਨ ਸਵੇਰੇ ਜਾਂ ਦੁਪਹਿਰ ਨੂੰ ਦੋ ਘੰਟੇ ਅਤੇ 45 ਮਿੰਟ ਦੇ ਵਿਚਕਾਰ ਕੈਂਪਸ ਵਿੱਚ ਰਹੇਗਾ। ਬਾਕੀ ਦਿਨ  ਵਿਦਿਆਰਥੀ ਘਰ ਤੋਂ ਆਨਲਾਈਨ ਕੰਮ ਕਰਨਗੇ ।ਸੁਪਰਡੈਂਟ ਜੋਨਸ ਨੇ ਕਿਹਾ ਕਿ ਜ਼ਿਲੇ ਵਿੱਚ ਸਕੂਲ ਮੁੜ ਖੋਲ੍ਹਣ ਵਾਲੀ ਟਾਸਕ ਫੋਰਸ ਹੈ ਜਿਸ ਵਿਚ 125 ਅਧਿਆਪਕ, ਸਟਾਫ ਅਤੇ ਮਾਪੇ ਸ਼ਾਮਲ ਹਨ। ਵੱਖ ਵੱਖ ਅਧਿਆਪਕ ਸਮੂਹਾਂ ਦੇ ਨਾਲ ਮਿਲ ਕੇ ਇਹ ਟਾਸਕ ਫੋਰਸ  ਮਾਰਗ ਦਰਸ਼ਨ ਦਿੰਦੀ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans