Menu

ਝੋੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਅਗਾਂਹਵਧੂ ਸਫਲ ਕਿਸਾਨ ਦੀ ਕਹਾਣੀ

ਫਾਜ਼ਿਲਕਾ, 28 ਅਕਤੂਬਰ(ਸੁਰਿੰਦਰਜੀਤ ਸਿੰਘ)- ਕਿਸਾਨ ਪਰਮਿੰਦਰ ਸਿੰਘ ਢਿੱਲੋੋਂ ਪਿੰਡ ਨੂਰਪੁਰਾ (ਝੋੋਟਿਆਂ ਵਾਲੀ) ਤਹਿਸੀਲ ਅਤੇ ਜਿਲਾ ਫਾਜਿਲਕਾ ਦਾ ਰਹਿਣ ਵਾਲਾ ਹੈ।ਪਰਮਿੰਦਰ ਸਿੰਘ ਇਕ ਸਫਲ ਕਿਸਾਨ ਹੈ ਜਿਨ੍ਹਾਂ ਨੇ ਆਪਣੀ ਸੂਝ ਬੂਝ ਨਾਲ ਨਾ ਸਿਰਫ ਵਾਤਾਵਰਨ ਨੂੰ ਦੂਸ਼ਿਤ ਹੋੋਣ ਤੋੋਂ ਬਚਾਇਆ ਬਲਕਿ ਨਾਲ ਹੀ ਜਮੀਨ ਦੀ ਉਪਜਾਉ ਸ਼ਕਤੀ ਵਿੱਚ ਵੀ ਵਾਧਾ ਕੀਤਾ।ਪਰਮਿੰਦਰ ਸਿੰਘ ਪਿਛਲੇ 4 ਸਾਲਾਂ ਤੋੋਂ ਪਰਾਲੀ ਖੇਤਾਂ ਵਿੱਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰਦੇ ਹਨ।ਉਹਨ੍ਹਾਂ ਦੱਸਿਆ ਕਿ ਝੋੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਹੋੋਣ ਵਾਲੇ ਨੁਕਸਾਨ ਤੋੋਂ ਜਾਣੂ ਹੋੋਣ ਉਪਰੰਤ ਉਹਨ੍ਹਾਂ ਨੇ ਅੱਗ ਨਾ ਲਾਉਣ ਦਾ ਇਰਾਦਾ ਬਣਾ ਲਿਆ ਅਤੇ ਫਸਲਾ ਦੀ ਰਹਿੰਦ ਖੁਹੰਦ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ।ਉਹਨ੍ਹਾਂ ਦੱਸਿਆ ਕਿ ਅੱਗ ਲਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਤਾਂ ਘੱਟਦੀ ਹੀ ਹੈ ਅਤੇ ਨਾਲ ਹੀ ਧਰਤੀ ਦਾ ਜੈਵਿਕ ਮਾਦਾ ਵੀ ਘੱਟਦਾ ਹੈ।ਪਰਾਲੀ ਵਿਚਲੇ ਖੁਰਾਕੀ ਤੱਤ ਨਸ਼ਟ ਹੁੰਦੇ ਹਨ ਅਤੇ ਹਵਾ ਦੂਸ਼ਿਤ ਹੁੰਦੀ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ।ਪਰਮਿੰਦਰ ਸਿੰਘ 40 ਏਕੜ ਵਿੱਚ ਵਾਹੀ ਕਰਦੇ ਹਨ ਅਤੇ 20 ਏਕੜ ਝੋੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ ਵੱਖ ਖੇਤੀ ਆਧੁਨਿਕ ਸੰਦਾਂ ਦੀ ਵਰਤੋੋਂ ਕਰਦੇ ਹਨ।ਉਹਨ੍ਹਾਂ ਨੇ ਮਲਚਰ, ਆਰ.ਐਮ.ਬੀ ਪਲੋੋਅ, ਸੁਪਰ ਸੀਡਰ ਨਾਲ ਪਰਾਲੀ ਦਾ ਸੁੱਚਜੇ ਢੰਗ ਨਾਲ ਨਿਪਟਾਰਾ ਕੀਤਾ।ਇਸ ਨਾਲ ਉਹਨ੍ਹਾਂ ਦੇ ਖੇਤ ਦੀ ਮਿੱਟੀ ਦੀ ਸ਼ਕਤੀ ਵਧੀ ਅਤੇ ਖਾਦਾਂ, ਕੀਟਨਾਸ਼ਕ ਅਤੇ ਉਲੀਨਾਸ਼ਕ ਦੀ ਵਰਤੋੋਂ ਵੀ ਪਹਿਲਾਂ ਨਾਲੋਂ ਘੱਟ ਹੋੋਈ।ਕਿਸਾਨ 20 ਏਕੜ ਨਰਮੇ ਦੀ ਖੇਤੀ ਵੀ ਕਰਦੇ ਹਨ ਅਤੇ ਨਰਮੇ ਦੀਆਂ ਛਿੱਟੀਆਂ ਨੂੰ ਵੀ ਮਲਚਰ ਨਾਲ ਖੇਤਾਂ ਵਿੱਚ ਹੀ ਦਬਾ ਦਿੰਦੇ ਹਨ। ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦੇ ਹਨ ਅਤੇ ਖੇਤੀ ਮਾਹਿਰਾਂ ਤੋੋਂ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਹਾਸਿਲ ਕਰਦੇ ਹਨ।ਇਸ ਤਰ੍ਹਾਂ ਸਮੇਂ ਦੀ ਮੰਗ ਅਤੇ ਭਵਿੱਖ ਦੀ ਲੋੋੜ ਅਨੁਸਾਰ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਉ ਸ਼ਕਤੀ ਲਈ ਆਪਣਾ ਫਰਜ ਨਿਭਾ ਰਹੇ ਹਨ।ਇੱਥੇ ਇਹ ਗੱਲ ਵੀ ਦੱਸਣਯੋੋਗ ਹੈ ਕਿ ਪਰਮਿੰਦਰ ਸਿੰਘ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ ਤੇ ਧਰਤੀ ਦੀ ਸੰਭਾਲ ਵਿਚ ਵੱਡਮੁਲਾ ਯੋੋਗਦਾਨ ਦੇ ਰਹੇ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans