Menu

ਕੋਵਿਡ-19 ਮਹਾਮਾਰੀ ਕਰਕੇ ਯੂ.ਟੀ.ਆਰ. ਸੀ. ਕਮੇਟੀ ਦੀ ਮੀਟਿੰਗ ਤਹਿਤ ਹੁਣ ਤੱਕ 664 ਹਵਾਲਾਤੀਆਂ ਨੂੰ ਜ਼ਮਾਨਤ ਮਿਲੀ-ਜਿਲਾ ਅਤੇ ਸੈਸ਼ਨਜ਼ ਜੱਜ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾਂ ਲਈ ਡਾਇਲ ਕਰੋ 1968 ਜਾਂ 01638-261500 – ਸੀ.ਜੇ.ਐਮ ਰਾਵਲ

ਫਾਜ਼ਿਲਕਾ 8 ਸਤੰਬਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲਾ ਫਾਜ਼ਿਲਕਾ ਦੀ ਯੂ. ਟੀ. ਆਰ. ਸੀ. ਕਮੇਟੀ ਦੀ ਮੀਟਿੰਗ ਸ਼੍ਰੀ ਤਰਸੇਮ ਮੰਗਲਾ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਅਗੁਆਈ ਹੇਠ ਮਿਤੀ 08.09.2020 ਨੂੰ ਹੋਈ।ਇਸ ਮੀਟਿੰਗ ਵਿੱਚ ਹਵਾਲਾਤੀਆਂ ਜਿਹਨਾਂ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਰਿਹਾ ਨਹੀਂ ਹੋਏ, ਅਨੁਕੂਲ ਅਪਰਾਧਅਤੇ ਹਵਾਲਾਤੀਆਂ ਜਿਹਨਾਂ ਨੂੰ ਧਾਰਾ 436-ਏ ਦੇ ਲਾਭ ਮਿਲ ਸਕਦੇ ਹਨ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਹ ਮੀਟਿੰਗ ਸ. ਅਰਵਿੰਦ ਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ, ਫਾਜ਼ਿਲਕਾ, ਸ਼੍ਰੀ ਅਜੇ ਰਾਜ ਸਿੰਘ, ਪੁਲਿਸ ਕਪਤਾਨ (ਆਈ), ਸ. ਗੁਰਪ੍ਰੀਤ ਸਿੰਘ ਸੋਢੀ, ਡਿਪਟੀ ਸੁਪਰਡੈਂਟ, ਸੱਬ ਜੇਲ, ਫਾਜ਼ਿਲਕਾ ਸ਼੍ਰੀ ਰਾਜ ਪਾਲ ਰਾਵਲ, ਮਾਣਯੋਗ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀਆਂ , ਸ਼੍ਰੀ ਆਸ਼ੀਸ਼ ਸਾਲਦੀ, ਸਿਵਲ ਜੱਜ (ਸੀਨੀਅਰ ਡਵਿਜ਼ਨ) ਅਤੇ ਸ਼੍ਰੀ ਅਮਿਤ ਕੁਮਾਰ ਗਰਗ, (ਸੀ.ਜੇ.ਐਮ), ਫਾਜ਼ਿਲਕਾ ਨੇ ਹਿੱਸਾ ਲਿਆ।ਸ਼੍ਰੀ ਤਰਸੇਮ ਮੰਗਲਾ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀਆਂ ਨੇ ਜਾਣਕਾਰੀ ਦੇਂਦਿਆਂ ਹਏ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਕਰ ਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਸ ਦੀ ਪਾਲਨਾ ਕਰਦੇ ਹੋਏ ਹਵਾਲਾਤੀਆ ਦੀ ਸਮੀਖੀਆਂ ਦੀ ਮੀਟਿੰਗ ਹਰ ਹਫਤੇ ਹੋ ਰਹੀ ਹਨ ਜਿਸ ਵਿੱਚ ਫਾਜ਼ਿਲਕਾ ਦੀਆਂ ਮਾਨਯੋਗ ਅਦਾਲਤਾਂ ਨੇ ਸੱਬ ਜੇਲ ਫਾਜ਼ਿਲਕਾ ਅਤੇ ਸੈਂਟਰਲ ਜੇਲ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਬਰਨਾਲਾ ਵਿੱਚ ਬੰਦ ਹਵਾਲਾਤੀ ਦੁਆਰਾ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਗਈ ਅਰਜ਼ੀਆਂ ਤੇ ਕਾਰਵਾਈ ਕੀਤੀ ਜਾਂਦੀ ਹੈ।ਸ਼੍ਰੀ ਰਾਜ ਪਾਲ ਰਾਵਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀਆਂ ਨੇ ਵਧੇਰੀ ਜਾਨਕਾਰੀ ਦੇਂਦਿਆਂ ਹੋਏ ਦੱਸਿਆ ਕਿ 25.03.2020 ਨੂੰ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਿਆਰਾਂ (25) ਮੀਟਿੰਗਾਂ ਹੋਈਆਂ ਜਿਸ ਵਿੱਚ ਸੱਬ ਜੇਲ ਫਾਜ਼ਿਲਕਾ ਅਤੇ ਕੇਂਦਰੀ ਜੇਲ ਫਿਰੋਜ਼ਪੁਰ, ਬਰਨਾਲਾ, ਬਠਿੰਡਾ ਅਤੇ ਫਰੀਦਕੋਟ ਵਿੱਚ ਬੰਦ ਫਾਜ਼ਿਲਕਾ ਦੇ ਕੁੱਲ ਅੱਜ ਤੱਕ 664 ਹਵਾਲਤੀਆਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ ਕੋਵਿਡ-19 ਮਾਹਾਮਾਰੀ ਨੂੰ ਦੇਖਦੇ ਹੋਏ ਜੇਲ ਦੇ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਿਲਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੁੱਨਿਆ ਜਾਂਦਾ ਹੈ ਅਤੇ ਸੱਬ ਜੇਲ, ਫਾਜ਼ਿਲਕਾ ਨੂੰ ਵੀ ਸੈਨੇਟਾਈਜ਼ ਕਰਵਾਇਆ ਗਿਆ ਹੈ।
ਇਸ ਮੀਟਿੰਗ ਦੇ ਰਾਹੀਂ ਸ਼੍ਰੀ ਰਾਜ ਪਾਲ ਰਾਵਲ ਜੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਕਾਨੁੰਨੀ ਸਹਾਇਤਾ/ਸਲਾਹ ਲੈਣ ਲਈ 1968 ਨੰਬਰ ਜਾਂ 01638-261500  ਤੇ ਸੰਪਰਕ ਕਰ ਕੇ ਸਲਾਹ ਲੈ ਸਕਦੇ ਹੋ ਜਾਂ ਦਰਖਾਸਤ ਦਫ਼ਤਰ ਦੀ ਈ-ਮੇਲ ਆਈ.ਡੀ. [email protected]    ਤੇ ਆਪਣੀ ਦਰਖਾਸਤ ਭੇਜ ਸਕਦੇ ਹੋ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans