Menu

ਅੰਡਰਗ੍ਰਾਂਊਡ ਪਾਇਪਾਂ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਦੇ 14.09 ਕਰੋੜ ਲਾਗਤ ਦੇ 215 ਕੇਸ ਪ੍ਰਵਾਨ

ਫਾਜ਼ਿਲਕਾ, 3 ਸਤੰਬਰ (ਸੁਰਿੰਦਰਜੀਤ ਸਿੰਘ ) -ਸਿੰਚਾਈ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਅੰਡਰ ਗ੍ਰਾਊਂਡ ਪਾਇਪਾਂ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕਰਨ ਲਈ ਜਿਲਾ ਪੱਧਰੀ ਪ੍ਰਵਾਨਗੀ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਅੱਜ ਇੱਥੇ ਹੋਈ। ਇਸ ਮੌਕੇ ਦੋਹਾਂ ਪ੍ਰਕਾਰ ਦੇ 215 ਕੇਸ ਪ੍ਰਵਾਨ ਕੀਤੇ ਗਏ ਜਿੰਨਾਂ ਤੇ ਕੁੱਲ ਲਾਗਤ 14.09 ਕਰੋੜ ਰੁਪਏ ਆਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਨੂੰ ਪਾਣੀ ਦੀ ਬਚਤ ਵਾਲੀਆਂ ਤਕਨੀਕਾਂ ਨਾਲ ਜੋੜਿਆ ਜਾਵੇ। ਇਸ ਲਈ ਸਰਕਾਰ ਵੱਲੋਂ ਅੰਡਰਗ੍ਰਾਊਂਡ ਪਾਣੀ ਦੀਆਂ ਪਾਇਪਾਂ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਅੰਡਰ ਗ੍ਰਾਊਂਡ ਪਾਇਪਾਂ ਪਾਉਣ ਦੇ 162 ਕੇਸ਼ ਪ੍ਰਵਾਨ ਕੀਤੇ ਗਏ ਹਨ ਜਿੰਨਾਂ ਤੇ 1271.50 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਸਕੀਮ ਤਹਿਤ ਕਿਸਾਨ ਸਮੂਹ ਵਿਚ ਇੱਕਠੇ ਹੋ ਕੇ ਪਾਣੀ ਦੀ ਸਪਲਾਈ ਲਈ ਪਾਇਪਾਂ ਪਾਊਂਦੇ ਹਨ। ਇਸ ਤਹਿਤ ਸਰਕਾਰ ਵੱਲੋਂ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਇਸੇ ਤਰਾਂ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੱਛਲੇ ਸਾਲ ਤੋਂ ਪੰਜਾਬ ਸਰਕਾਰ ਨੇ ਨਰਮੇ ਅਤੇ ਮੱਕੀ ਵਿਚ ਵੀ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕਰਨ ਦਾ ਪ੍ਰੋਜੈਕਟ ਆਰੰਭਿਆ ਸੀ ਜਿਸਦੇ ਚੰਗੇ ਨਤੀਜੇ ਮਿਲਣ ਤੇ ਇਸ ਸਾਲ ਜਿਆਦਾ ਕਿਸਾਨ ਇਸ ਸਕੀਮ ਲਈ ਅੱਗੇ ਆਏ ਹਨ। ਇਸ ਸਾਲ ਇਸ ਸਕੀਮ ਤਹਿਤ 4 ਨਰਮਾ ਉਤਪਾਦਕਾਂ, 10 ਮੱਕੀ ਉਤਪਾਦਕਾਂ ਅਤੇ 1 ਸਬਜੀ ਉਤਪਾਦਕ ਵੱਲੋਂ ਤੁਪਕਾ ਸਿੰਚਾਈ ਸਿਸਟਮ ਸਥਾਪਿਤ ਕਰਨ ਲਈ ਅਰਜੀ ਦਿੱਤੀ ਗਈ ਸੀ। ਨਰਮੇ ਵਾਲੇ ਕਿਸਾਨਾਂ ਦੇ ਪ੍ਰੋਜੈਕਟ ਤੇ 6.82 ਲੱਖ ਅਤੇ ਮੱਕੀ ਅਤੇ ਸਬਜੀ ਉਤਪਾਦਕਾਂ ਤੇ ਪ੍ਰੋਜੈਕਟ ਤੇ 32.20 ਲੱਖ ਰੁਪਏ ਖਰਚ ਆਵੇਗਾ। ਇਸਤੋਂ ਬਿਨਾਂ ਕਿਨੂੰ ਦੇ ਬਾਗਾਂ ਵਿਚ ਵੀ ਡਿ੍ਰਪ ਸਿਸਟਮ ਲਗਾਉਣ ਲਈ 38 ਕਿਸਾਨਾਂ ਵੱਲੋਂ ਅਰਜੀ ਲਗਾਈ ਗਈ ਸੀ ਜਿਸ ਤੇ 98.51 ਲੱਖ ਰੁਪਏ ਦਾ ਖਰਚ ਆਵੇਗਾ। ਇਸ ਸਾਰੇ ਕੇਸ ਜ਼ਿਲਾ ਕਮੇਟੀ ਵੱਲੋਂ ਪ੍ਰਵਾਨ ਕਰ ਦਿੱਤੇ ਗਏ। ਇੰਨਾਂ ਦੀ ਸਥਾਪਨਾ ਲਈ ਸਰਕਾਰ ਵੱਲੋਂ 80 ਤੋਂ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਮੌਕੇ ਉਪਮੰਡਲ ਭੂਮੀ ਸੁਰੱਖਿਆ ਅਫ਼ਸਰ ਸ: ਹਰਮਨਦੀਪ ਸਿੰਘ, ਭੂਮੀ ਸੁੱਰਖਿਆ ਅਫ਼ਸਰ ਸ੍ਰੀ ਵਿਕਾਸ ਪੂਨੀਆ, ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਭੁਪਿੰਦਰ ਕੁਮਾਰ, ਕਾਰਜਕਾਰੀ ਇੰਜਨੀਅਰ ਮੰਡੀਬੋਰਡ ਸ: ਕੁਲਦੀਪ ਸਿੰਘ ਆਦਿ ਵੀ ਹਾਜਰ ਸਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans