Menu

ਕੋਵਿਡ -19 ਮਹਾਂਮਾਰੀ ਦੇ ਦੌਰਾਨ, ਮਰੀਜ਼ਾਂ ਲਈ ਈ-ਸਲਾਹ ਮਸ਼ਵਰਾ ਇਕ ਨਵਾਂ ਸਾਧਣ ਸਾਬਿਤ ਹੋ ਰਿਹਾ ਹੈ

ਫ਼ਾਜ਼ਿਲਕਾ, 18 ਅਗਸਤ (ਸੁਰਿੰਦਰਜੀਤ ਸਿੰਘ) – , ਏਮਜ਼ ਇੱਕ ਹੋਰ ਨਵੇਂ ਵਿਕਾਸ ਦੇ ਨਾਲਬਠਿੰਡਾ ਦੇ ਡਾਇਰੈਕਟਰ ਪ੍ਰੋ. ਡੀ. ਕੇ. ਸਿੰਘ ਨੇ ਐਲਾਨ ਕੀਤਾ ਕਿ ਏਮਜ਼ ਬਠਿੰਡਾ ਨੇ ਮਰੀਜ਼ਾਂ ਨੂੰ ਆਨਲਾਈਨ ਸਲਾਹ-ਮਸ਼ਵਰਾ ਪ੍ਰਦਾਨ ਕਰਨ ਲਈ ਈ-ਸੰਜੀਵਨੀ (ਓਪੀਡੀ) ਸੇਵਾਵਾਂ ਅਪਣਾ ਲਈਆਂ ਹਨ। ਇਹ ਪਲੇਟਫਾਰਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਇੱਕ ਡਾਕਟਰ ਹਸਪਤਾਲ ਵਿੱਚ ਹੁੰਦੇ ਹੋਏ ਸੁਰੱਖਿਅਤ ਅਤੇ ਸੰਚਾਲਿਤ ਢੰਗ ਨਾਲ ਵੀਡੀਓ ਸਲਾਹ-ਮਸ਼ਵਰਾ ਪ੍ਰਦਾਨ ਕਰ ਸਕੇ, ਜਦੋਂ ਕਿ ਮਰੀਜ਼ ਆਪਣੇ ਘਰ ਵਿੱਚ ਹੋਵੇ | ਇਸ ਸੇਵਾ ਤੋਂ ਨਾ ਸਿਰਫ ਪੰਜਾਬ ਰਾਜ, ਬਲਕਿ ਹੋਰ ਰਾਜਾਂ ਦੇ ਮਰੀਜ਼ ਵੀ ਲਾਭ ਲੈ ਸਕਣਗੇ | ਇਹ ਸੇਵਾ ਮਰੀਜ਼ਾਂ ਲਈ ਪੂਰੀ ਤਰ੍ਹਾਂ ਮੁਫਤ ਹੈ ਅਤੇ  17 ਅਗਸਤ ਦਿਨ ਸੋਮਵਾਰ ਤੋਂ ਏਮਜ਼ ਬਠਿੰਡਾ ਲਈ ਉਪਲੱਬਧ ਹੋਵੇਗੀ। ਇਹ ਇੱਕ ਸਧਾਰਣ 5 ਸਟੈਪ ਦੀ ਰੇਜਿਸਟ੍ਰੇਸ਼ਨ ਪ੍ਰਕਿਰਿਆ ਹੈ ਜੋ ਆਨਲਾਈਨ https://esanjeevaniopd.in  ਤੇ ਕੀਤੀ ਜਾ ਸਕੇਗੀ | ਇਹ ਸੇਵਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਉਪਲਬਧ ਰਹੇਗੀ | ਮਾਹਰ ਡਾਕਟਰ ਅਤੇ ਸਪੈਸ਼ਲਿਸਟ ਓਪੀਡੀ ਸੇਵਾਵਾਂ ਉਪਲਬਧ ਹੋਣਗੀਆਂ, ਜਿਨਾਂ ਵਿਚ, ਜਨਰਲ ਮੈਡੀਸਨ, ਜਨਰਲ ਸਰਜਰੀ, ਆਰਥੋਪੀਡਿਕਸ, ਗਾਇਨਕੋਲੋਜੀ, ਪੀਡੀਆਟ੍ਰਿਕਸ, ਚਮੜੀ ਰੋਗ , ਮਾਨਸਿਕ ਰੋਗ, ਰੇਡੀਏਸ਼ਨ ਓਨਕੋਲੋਜੀ, ਅੱਖਾਂ ਦੇ ਰੋਗ , ਦੰਦ ਵਿਭਾਗ , ਈ ਐਨ ਟੀ, ਯੂਰੋਲੋਜੀ ਅਤੇ ਸਰਜੀਕਲ ਓਨਕੋਲੋਜੀ ਸ਼ਾਮਲ ਹਨ |

ਏਮਜ਼ ਬਠਿੰਡਾ ਆਪਣੇ ਮਰੀਜਾਂ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਆਨਲਾਈਨ ਸਲਾਹ ਮਸ਼ਵਰਾ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਹਸਪਤਾਲ ਵਿਚ ਰੁਟੀਨ ਸਲਾਹ-ਮਸ਼ਵਰੇ ਲਈ ਤਾਂ ਹੀ ਆਉਣ ਜੇ ਇਸ ਸੇਵਾ ਨਾਲ ਸਮੱਸਿਆ ਦਾ ਹੱਲ ਨਾ ਕੀਤਾ ਜਾ ਸਕੇ ।

ਏਮਜ਼ ਬਠਿੰਡਾ ਦੇ ਡਾਇਰੈਕਟਰ, ਪ੍ਰੋ. ਡੀ. ਕੇ. ਸਿੰਘ ਨੇ ਦੱਸਿਆ ਕਿ ਏਮਜ਼ ਬਠਿੰਡਾ ਪਹਿਲਾਂ ਹੀ ਟੈਲੀਫ਼ੋਨਿਕ ਕਾਲਾਂ ਅਤੇ ਵੀਡੀਓ ਕਾਲਾਂ ਰਾਹੀਂ ਆਨਲਾਈਨ ਸਲਾਹ ਮਸ਼ਵਰਾ ਸੇਵਾਵਾਂ ਦੀ ਵਰਤੋਂ ਕਰ ਰਿਹਾ ਹੈ। ਹੁਣ ਤੱਕ 13 ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਦੁਆਰਾ ਤਕਰੀਬਨ 2000 ਮਰੀਜ਼ਾਂ ਨੂੰ ਸਲਾਹ-ਮਸ਼ਵਰੇ ਦਿੱਤੇ ਗਏ ਹਨ। ਹੁਣ ਈ-ਸੰਜੀਵਨੀ ਦੀ ਵਰਤੋਂ ਕਰਦਿਆਂ ਵੱਧ ਤੋਂ ਵੱਧ ਮਰੀਜ਼ਾਂ ਨੂੰ ਟੈਲੀ-ਸਲਾਹ-ਮਸ਼ਵਰੇ ਤੋਂ ਲਾਭ ਹੋਣ ਦੀ ਉਮੀਦ ਹੈ|

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In