Menu

ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਨੂੰ ਚਲਾਉਣ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਸੂਬਿਆਂ ਵਿੱਚ ਪੰਜਾਬ ਦੇ ਮੋਹਰੀ ਰਹਿਣ ‘ਤੇ ਦਿੱਤੀ ਮੁਬਾਰਕਬਾਦ

ਚੰਡੀਗੜ, 17 ਅਗਸਤ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਵਧਾਈ ਦਿੱਤੀ ਕਿ ਸਿਹਤ ਤੇ ਵੈਲਨੈਸ ਸੈਂਟਰਾਂ ਨੂੰ ਚਲਾਉਣ ਦੇ ਮਾਮਲੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚ ਪੰਜਾਬ ਨੇ ਗੁਆਂਢੀ ਸੂਬਿਆਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਅੱਗੇ ਰਹਿੰਦਿਆਂ ਸਿਖਰਲੀ ਰੈਂਕਿੰਗ ਹਾਸਲ ਕੀਤੀ।
ਭਾਰਤ ਸਰਕਾਰ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਵਿੱਚ ਪੰਜਾਬ ਦਾ ਪਹਿਲਾ ਸਥਾਨ ਦਰਸਾਉਂਦਾ ਹੈ ਕਿ ਸੂਬੇ ਵਿੱਚ ਬਿਹਤਰ ਸਿਹਤ ਬੁਨਿਆਦੀ ਢਾਂਚਾ ਤੇ ਸਿੱਖਿਅਤ ਮਨੁੱਖੀ ਸ਼ਕਤੀ ਹੈ ਜਦੋਂ ਕਿ ਹਰਿਆਣਾ ਇਸ ਸੂਚੀ ਵਿੱਚ ਫਿਸਲ ਕੇ 14ਵੇਂ ਸਥਾਨ ‘ਤੇ ਚਲਾ ਗਿਆ ਅਤੇ ਹਿਮਾਚਲ ਪ੍ਰਦੇਸ਼ 9ਵੇਂ ਸਥਾਨ ‘ਤੇ ਹੈ। ਦਿੱਲੀ ਜਿਸ ਦੇ ਸਿਹਤ ਮਾਡਲ ਬਾਰ ਜ਼ਿਆਦਾ ਰੌਲਾ ਹੈ, 29ਵੇਂ ਸਥਾਨ ‘ਤੇ ਹੈ।
ਸਿਹਤ ਵਿਭਾਗ ਜੋ ਇਸ ਸਮੇਂ ਕੋਵਿਡ ਮਹਾਂਮਾਰੀ ਨਾਲ ਲੜ ਰਿਹਾ ਹੈ, ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਆਪਣੀਆਂ ਸਿਹਤ ਸੰਭਾਲ ਸਹੂਲਤਾਂ ਨੂੰ ਮਜ਼ਬੂਤ ਕਰ ਕੇ ਉਨਾਂ ਦੀ ਸਰਕਾਰ ਦੀ ਸਾਰਿਆਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਟੀਚੇ ਨੂੰ ਪੂਰਾ ਕੀਤਾ ਹੈ। ਉਨਾਂ ਕਿਹਾ ਕਿ ਸਿਹਤ ਉਨਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਖਾਸ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਦੋਂ ਇਨਾਂ ਸਥਿਤੀਆਂ ਨੇ ਮੈਡੀਕਲ ਤੇ ਸਿਹਤ ਢਾਂਚੇ ਵਿੱਚ ਵਧੇਰੇ ਨਿਵੇਸ਼ ਕਰਨ ਦੀ ਲੋੜ ਨੂੰ ਦਰਸਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮੋਹਰੀ ਸਥਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਮਰਪਿਤ ਸਟਾਫ ਦੀ ਸਖਤ ਮਿਹਨਤ ਸਦਕਾ ਸੰਭਵ ਹੋਇਆ ਹੈ ਜਿਸ ਵਿੱਚ ਡਾਕਟਰ, ਪੈਰਾਮੈਡਿਕਸ ਤੇ ਸਿਹਤ ਕਾਮੇ ਸ਼ਾਮਲ ਹਨ ਜਿਨਾਂ ਨੇ ਕੋਰੋਨਾ ਯੋਧੇ ਬਣ ਕੇ ਦਿਨ-ਰਾਤ ਕੰਮ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਾਨ ਪ੍ਰਾਪਤੀ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੀ ਵੀ ਭਰਵੀਂ ਪ੍ਰਸੰਸਾ ਕੀਤੀ।
ਮੁੱਖ ਮੰਤਰੀ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਇਨਾਂ ਕੇਂਦਰਾਂ ਨੇ ਨਾ ਸਿਰਫ ਮਹਾਂਮਾਰੀ ਤੇ ਲੌਕਡਾਊਨ ਦੇ ਸਮੇਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਜ਼ਮਰਾਂ ਦੀਆਂ ਸੇਵਾਵਾਂ ਦਿੱਤੀਆਂ ਬਲਕਿ ਕੋਵਿਡ ਖਿਲਾਫ ਜੰਗ ਵਿੱਚ ਵੀ ਵੱਡਾ ਸਹਿਯੋਗ ਦਿੱਤਾ। ਸੈਂਟਰ ਦੀਆਂ ਟੀਮਾਂ ਨੇ ਅੱਗੇ ਲੱਗ ਕੇ ਕੋਵਿਡ ਦੇ ਸ਼ੱਕੀਆਂ ਦੇ ਸੈਂਪਲ ਲਏ ਅਤੇ ਇਹ ਟੀਮਾਂ ਨਿਰੰਤਰ ਘਰਾਂ ਵਿੱਚ ਏਕਾਂਤਵਾਸ ਵਿੱਚ ਠਹਿਰੇ ਲੋਕਾਂ ਨੂੰ ਵੀ ਮਿਲਦੀਆਂ ਰਹੀਆਂ ਤਾਂ ਜੋ ਕੋਰੋਨਾ ਦੇ ਲੱਛਣ ਪਾਏ ਜਾਣ ‘ਤੇ ਉਨਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ। ਇਨਾਂ ਟੀਮਾਂ ਨੇ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਲੱਭਣ ਵਿੱਚ ਵੀ ਸੇਵਾਵਾਂ ਨਿਭਾਈਆਂ।
ਕੋਵਿਡ-19 ਦੇ ਸੰਕਟ ਦੇ ਸਮੇਂ ਦੌਰਾਨ ਵੀ ਇਨਾਂ ਸਿਹਤ ਤੇ ਵੈਲਨੈਸ ਸੈਂਟਰਾਂ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ 6.8 ਲੱਖ ਦਿਲ ਦੇ ਮਰੀਜ਼ਾਂ, ਸ਼ੂਗਰ ਦੇ 4 ਲੱਖ ਤੇ 6 ਲੱਖ ਮੂੰਹ, ਛਾਤੀ ਜਾਂ ਸਰਵਾਈਕਲ ਦੇ ਕੈਂਸਰ ਦੇ ਮਰੀਜਾਂ ਦੀ ਸਕੀਰਨਿੰਗ ਕੀਤੀ। 2.4 ਦਿਲ ਦੇ ਰੋਗਾਂ ਦੇ ਮਰੀਜ਼ਾਂ ਅਤੇ 1.4 ਲੱਖ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ।
ਮਾਰਚ 2020 ਵਿੱਚ ਪੰਜਾਬ ਸਰਕਾਰ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਵਿੱਚ ਟੈਲੀਮੈਡੀਸਨ ਦੀ ਵੀ ਸ਼ੁਰੂਆਤ ਕੀਤੀ ਅਤੇ ਚੰਡੀਗੜ ਦੇ ਸੈਕਟਰ 11 ਵਿਖੇ 4 ਮੈਡੀਕਲ ਅਫਸਰਾਂ ਨਾਲ ਟੈਲੀਮੈਡੀਸਨ ਦਾ ਮੱਖ ਕੇਂਦਰ ਸਥਾਪਿਤ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਸਿਹਤ ਤੇ ਵੈਲਨੈਸ ਸੈਂਟਰ ਸਬ ਸੈਂਟਰ ਦਾ ਕਮਿਊਨਿਟੀ ਹੈਲਥ ਅਫਸਰ ਵੀਡਿਓ ਕਾਲਿੰਗ ਰਾਹੀਂ ਮੁੱਖ ਕੇਂਦਰ ਦੇ ਮੈਡੀਕਲ ਅਫਸਰਾਂ ਦੇ ਸੰਪਰਕ ਵਿੱਚ ਰਹਿੰਦਾ ਹੈ। ਮੈਡੀਕਲ ਅਫਸਰ ਵਰਚੁਅਲ ਪਲੇਟਫਾਰਮ ਰਾਹੀਂ ਮਰੀਜ਼ ਨੂੰ ਦੇਖਦਾ ਹੈ ਅਤੇ ਸੰਕੇਤ ਤੇ ਲੱਛਣਾਂ ਮੁਤਾਬਕ ਦਵਾਈ ਦੱਸਦਾ ਹੈ। ਇਸ ਤੋਂ ਬਾਅਦ ਕਮਿਊਨਿਟੀ ਹੈਲਥ ਅਫਸਰ ਮਰੀਜ਼ ਨੂੰ ਈ-ਸੰਜੀਵਨੀ ਰਾਹੀਂ ਦੱਸੀ ਵਿਧੀ ਮੁਤਾਬਕ ਦਵਾਈ ਦੇ ਦਿੰਦਾ ਹੈ। ਹੁਣ ਤੱਕ ਇਸ ਵਿਧੀ ਰਾਹੀਂ 5000 ਮਰੀਜ਼ਾਂ ਨੂੰ ਸਲਾਹ ਮਸ਼ਵਰਾ ਦਿੱਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਸਿਹਤ ਤੇ ਵੈਲਨੈਸ ਸਕੀਮ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ 2019 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ ਸੂਬੇ ਭਰ ਵਿੱਚ 2042 ਸੈਂਟਰ ਚੱਲ ਰਹੇ ਹਨ। ਇਨਾਂ ਕੇਂਦਰਾਂ ਵਿੱਚ 1600 ਕਮਿਊਨਿਟੀ ਹੈਲਥ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ 823 ਹੋਰ ਕਮਿਊਨਿਟੀ ਹੈਲਥ ਅਫਸਰਾਂ ਨੂੰ ਉਨਾਂ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਇਸ ਸਾਲ ਦੇ ਅੰਤ ਤੱਕ ਨਿਯੁਕਤ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਲਗਾਏ ਲੌਕਡਾਊਨ ਕਾਰਨ ਬੰਦਿਸ਼ਾਂ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਵਿੱਚ ਸੂਬੇ ਭਰ ਦੇ ਇਨਾਂ ਸੈਂਟਰਾਂ ਵਿੱਚ 28.1 ਲੱਖ ਮਰੀਜ਼ ਆਏ। ਇਨਾਂ ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫਸਰ ਵੱਲੋਂ ਮਲਟੀਪਰਪਜ਼ ਹੈਲਥਵਰਕਰ (ਪੁਰਸ਼ ਤੇ ਮਹਿਲਾ) ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਨਾਲ ਓ.ਪੀ.ਡੀ.ਸੇਵਾਵਾਂ, ਜਣਨ ਤੇ ਬਾਲ ਸਿਹਤ (ਆਰ.ਸੀ.ਐਚ.) ਸੇਵਾਵਾਂ, ਛੂਤ ਅਤੇ ਗੈਰ ਛੂਤ ਦੇ ਰੋਗਾਂ ਲਈ ਰੋਕਥਾਮ ਅਤੇ ਇਲਾਜ ਦੀਆਂ ਕਲੀਨਿਕਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਨ•ਾਂ ਕੇਂਦਰਾਂ ਵਿੱਚ 27 ਮੁਫਤ ਲੋੜੀਂਦੀਆਂ ਦਵਾਈਆਂ ਤੇ 6 ਡਾਇਗਨੌਸਟਿਕ ਉਪਲੱਬਧ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans