Menu

ਵਿਧਾਇਕ ਘੁਬਾਇਆ ਨੇ ਫਾਜ਼ਿਲਕਾ ਸ਼ਹਿਰ ਨੂੰ ਗੰਦਗੀ ਤੋ ਨਿਜਾਤ ਦਿਵਾਉਣ ਲਈ 40 ਲੱਖ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ, 30 ਜੁਲਾਈ (ਸੁਰਿੰਦਰਜੀਤ ਸਿੰਘ) – ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਜ਼ਿਲੇ ਨੂੰ ਸਾਫ-ਸੁਥਰਾ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਦੀ ਲੜੀ ਤਹਿਤ ਸ਼ਹਿਰ ਨੂੰ ਗੰਦਗੀ ਤੋ ਨਿਜਾਤ ਦਿਵਾਉਣ ਲਈ ਉਨਾਂ ਅੱਜ 40 ਲੱਖ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਸ਼ੁਧ ਵਾਤਾਵਰਣ ਸਿਰਜਨ ਲਈ ਆਪਣਾ ਆਲਾ ਦੁਆਲਾ ਸਾਫ-ਸੁਥਰਾ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗੰਦਗੀ ਕਾਰਨ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨਾਂ ਕਿਹਾ ਕਿ ਸਾਰੀ ਦੁਨੀਆ ਪਹਿਲਾਂ ਹੀ ਕਰੋਨਾ ਵਾਇਰਸ ਦੇ ਖਤਰੇ ਨਾਲ ਟਾਕਰਾ ਕਰ ਰਹੀ ਹੈ ਇਸ ਲਈ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਮਿਲਦੀ ਹੈ ਤੇ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਜਾਂਦਾ ਹੈ।
ਉਨਾਂ ਕਿਹਾ ਕਿ ਨਗਰ ਕੌਂਸਲ ਫਾਜ਼ਿਲਕਾ ਵਲੋ ਸ਼ਹਿਰ ਦੇ ਕੂੜ ਕਰਕਟ ਦੇ ਨਿਪਟਾਰੇ ਲਈ ਮਸ਼ੀਨੀਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਕ ਸੇਪੇਰੈਟਰ, ਰੈਮੀਡੈਸ਼ਨ ਮਸ਼ੀਨ ਅਤੇ ਟਰੈਮਲ ਮਸ਼ੀਨ ਪ੍ਰੋਜੈਕਟ ਦੀ ਲਾਗਤ 40 ਲੱਖ ਰੁਪਏ ਆਈ ਹੈ ਜੋ ਸ਼ਹਿਰ ਦੇ ਕੂੜੇ ਕਰਕਟ ਨੂੰ ਵੱਖਰਾ-ਵੱਖਰਾ ਕਰੇਗੀ। ਉਨਾਂ ਦੱਸਿਆ ਕਿ ਇਹ ਮਸ਼ੀਨ  ਪੋਲੀਥੀਨ, ਲੋਹਾ, ਮਿੱਟੀ ਅਤੇ ਧੂੜ ਕਣਾਂ ਨੂੰ ਬੇਲਣ ਮਸ਼ੀਨ ਚੋ ਕੱਢ ਕੇ ਗਿਲੇ ਕੂੜੈ ਤੋ ਖਾਦ ਤਿਆਰ ਕਰੇਗੀ। ਉਨਾਂ ਦੱਸਿਆ ਕਿ ਸੁਕੇ ਕੂੜੇ ਤੋ ਬੈਲਿੰਗ ਮਸ਼ੀਨ ਰਾਹੀਂ ਪਲਾਸਟਿਕ ਤੇ ਗੱਤੇ ਤੋ ਬੈਲਿੰਗ ਬਣਾ ਕੇ ਅੱਗੇ ਕੰਪਨੀਆਂ ਨੂੰ ਵੇਚਿਆ ਜਾਵੇਗਾ ਜਿਸ ਤੋ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਅਤੇ ਕੂੜੇ ਕਰਕਟ ਤੋ ਛੁਟਕਾਰਾ ਮਿਲੇਗਾ। ਉਨਾਂ ਦੱਸਿਆ ਕਿ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਹਰੇਕ ਗਲੀ ਮੁਹੱਲੇ ਚ ਬੂਟੇ ਲਗਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਰਜਨੀਸ਼ ਕੁਮਾਰ ਈ ਓ, ਨਰੇਸ਼ ਖੇੜਾ ਸਨੈਟਰੀ ਇੰਸਪੈਕਟਰ, ਪਰਮਜੀਤ ਸਿੰਘ ਪੰਮੀ, ਮਨੀਸ਼ ਕਟਾਰੀਆ, ਸੱਤਪਾਲ ਭੂਸਰੀ, ਫਤੇਹ ਚੰਦ, ਸੁਭਾਸ਼ ਚਾਵਰੀਆ ਪ੍ਰਧਾਨ ਜ਼ਿਲਾ ਸਫਾਈ ਕਰਮਚਾਰੀ, ਅਰਜੁਨ ਕੁਮਾਰ, ਗੌਤਮ ਕੁਮਾਰ, ਲਵਲੀ, ਨੀਲਾ ਮਦਾਨ, ਸੱਤਪਾਲ ਭੂਸਰੀ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans