ਕਾਹਨੂੰਵਾਨ, 23 ਜੁਲਾਈ (ਕੁਲਦੀਪ ਜਾਫਲਪੁਰ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਇਸ ਵਾਰ ਲੜਕਿਆਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਲੜੀ ਤਹਿਤ ਨੇੜਲੇ ਪਿੰਡ ਸਿੱਧਵਾਂ ਦੇ ਜੰਮਪਲ ਮਹਿਤਾਬ ਸਿੰਘ ਗੁਰਾਇਆ ਨੇ ਵੀ ਬਾਰ੍ਹਵੀਂ ਦੀ ਮੈਡੀਕਲ ਪ੍ਰੀਖਿਆ ਵਿੱਚੋਂ 97 ਫੀਸਦੀ ਅੰਕ ਹਾਸਿਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਮਹਿਤਾਬ ਸਿੰਘ ਨੇ ਕਿਹਾ ਕਿ ਉਹ ਬਾਰ੍ਹਵੀਂ ਤੋਂ ਅੱਗੇ ਜਦੋਂ ਡਾਕਟਰੀ ਦੀ ਪੜ੍ਹਾਈ ਕਰਨੀ ਚਾਹੁੰਦਾ ਹੈ ਅਤੇ ਡਾਕਟਰ ਬਣ ਕੇ ਪੇਂਡੂ ਖੇਤਰ ਦੇ ਲੋਕਾਂ ਦੀ ਸੇਵਾ ਵਿੱਚ ਜਾਣਾ ਚਾਹੁੰਦਾ ਹੈ। ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦੀ ਕੋਈ ਰੁਚੀ ਨਹੀਂ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਪਿ੍ੰਸੀਪਲ ਸੁਖਜਿੰਦਰ ਸਿੰਘ ਮਹਿਤਾਬ ਸਿੰਘ ਦੇ ਦਾਦਾ ਸ ਮੋਹਨ ਸਿੰਘ ਪਿਤਾ ਰਾਜਦੀਪ ਸਿੰਘ ਮਿੱਕੀ ਮਾਤਾ ਸੁਖਬੀਰ ਕੌਰ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸਨ।