Menu

ਕਰਫਿਊ ਦੌਰਾਨ ਮਾਨਵਤਾ ਦੀ ਸੇਵਾ ਕਰਨ ਵਾਲੇ ਸ਼ਿਵਕੁਮਾਰ ਵੀਰੂ ਪੰਡਿਤ ਨੂੰ ਸਮਾਜ ਸੇਵੀ ਸੁਸਾਇਟੀਆਂ ਵਲੋਂ ਕੀਤਾ ਗਿਆ ਸਨਮਾਨਿਤ

ਬਠਿੰਡਾ, 6 ਜੁਲਾਈ – ਬਠਿੰਡਾ ਵਿਖੇ ਬਾਲਾ ਜੀ ਮੰਦਰ ਲਾਲ ਸਿੰਘ ਬਸਤੀ ਦੇ ਪੰਡਿਤ ਸ਼ਿਵ ਕੁਮਾਰ ਵੀਰੂ ਨੂੰ ਕਰਫਿਊ ਦੌਰਾਨ ਕੀਤੇ ਮਾਨਵਤਾ ਦੀ ਸੇਵਾ ਲਈ ਬਠਿੰਡਾ ਸਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੁਸਾਇਟੀਆਂ ਬਾਲਾ ਜੀ ਸਕੀਰਤਨ ਮੰਡਲ, ਸ੍ਰੀ ਕ੍ਰਿਸਨ ਕਿਰਪਾ ਪ੍ਰਭੂ ਮਿਲਣ ਸੁਸਾਇਟੀ ਹਾਰੇ ਦਾ ਸਹਾਰਾ ਸੁਸਾਇਟੀ, ਏਕ ਨੂਰ ਵੈਲਫੇਅਰ ਸੁਸਾਈਟੀ ਰਜਿ: ਬਠਿੰਡਾ ਦੇ ਨੁਮਾਇੰਦੇ ਵਲੋ ਵੀਰੂ ਪੰਡਿਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮਾਜ ਸੇਵਕ ਸਤੀਸ਼ ਜਿੰਦਲ ਨੂੰ ਵੀ ਸੰਸਥਾ ਨੂੰ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ।
ਪਰਮਿੰਦਰ ਬਾਂਸਲ ਨੇ ਕਿਹਾ ਕਿ ਇਹ ਸਨਮਾਨ ਇਸ ਲਈ ਕੀਤਾ ਜਾ ਰਿਹਾ ਹੈ ਕਿ ਜੋ ਲੋਕ ਆਪਣਾ ਸੁਖ ਛੱਡ ਕੇ ਬੱਚਿਆਂ ਨੂੰ ਸਮਾਂ ਨਾ ਦੇ ਕੇ ਮਾਨਵਤਾ ਪ੍ਰਤੀ ਸਮਾਂ ਦੇਣਾ,ਤੇ ਦੂਜਿਆਂ ਦੀ ਸੇਵਾ ਨੂੰ ਪਹਿਲ ਦੇਣ ਦਾ ਕੰਮ ਕਰਦੇ ਹਨ ਉਨਾਂ ਦੀ ਹੌਸਲਾ ਅਫਜ਼ਾਈ ਲਈ ਇਹ ਸਨਮਾਨ ਕੀਤਾ ਜਾ ਰਿਹਾ ਹੈ। ਇਹਨਾਂ ਸੰਸਥਾਵਾ ਵਲੋ ਜਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਐਸ ਐਸ ਪੀ ਸਾਹਿਬ ਬਠਿੰਡਾ, ਗੁਰਜੀਤ ਸਿੰਘ ਰੋਮਾਣਾ ਡੀ ਐਸ ਪੀ ਸਾਹਿਬ ਬਠਿੰਡਾ, ਪੁਲਿਸ ਕਰਮਚਾਰੀ ਜਿਨਾਂ ਨੇ ਕਰਫਿਊ ਦੌਰਾਨ ਭੂਮਿਕਾ ਨਿਭਾਈ ਸਫਾਈ ਕਰਮਚਾਰੀਆਂ,ਸਮਾਜਿਕ ਤੇ ਧਾਰਮਿਕ ਸੁਸਾਇਟੀਆਂ ਦੇ ਨੁਮਾਇੰਦੇਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਰਾਜਕੁਮਾਰ, ਅਸ਼ੋਕ ਕੁਮਾਰ, ਪਰਮਿੰਦਰ ਬਾਂਸਲ, ਮਨੋਜ ਕੁਮਾਰ ਤੇ ਹੋਰ ਮੈਂਬਰ ਹਾਜ਼ਰ ਸਨ ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In