ਨਵੀਂ ਦਿੱਲੀ, 2 ਜੁਲਾਈ – ਭਾਰਤ ਤੇ ਚੀਨ ‘ਚ ਸੀਮਾ ‘ਤੇ ਜਾਰੀ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੇਹ ਦੇ ਦੌਰੇ ‘ਤੇ ਜਾਣ ਵਾਲੇ ਸੀ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਨ੍ਹਾਂ ਦਾ ਇਹ ਦੌਰਾ ਟਲ ਗਿਆ ਹੈ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਮੌਜੂਦ ਕੰਟਰੋਲ ਰੇਖਾ ਤਣਾਅ ਦੇ ਮੱਦੇਨਜ਼ਰ ਪੂਰਬੀ ਲੱਦਾਖ ‘ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਲੇਹ ਜਾਣ ਵਾਲੇ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਮੌਜੂਦ ਰਹਿਣ ਵਾਲੇ ਸੀ। ਇਸ ਦੌਰੇ ਦੌਰਾਨ ਸਥਾਨਕ ਫੌਜ ਕਮਾਂਡਰਾਂ ਨਾਲ ਐੱਲਏਸੀ ‘ਤੇ ਟਕਰਾਅ ਤੇ ਫੌਜ ਤਾਇਨਾਤੀ ਦੀ ਸਮੀਖਿਆ ਕਰਨ ਦੇ ਨਾਲ-ਨਾਲ ਗਲਵਾਨ ਵਾਦੀ ‘ਚ ਚੀਨੀ ਫੌਜਾਂ ਨੂੰ ਭਜਾਉਣ ਵਾਲੇ ਜ਼ਖ਼ਮੀ ਬਹਾਦੁਰ ਫੌਜੀਆਂ ਨਾਲ ਵੀ ਮਿਲਣ ਵਾਲੇ ਸੀ। 5 ਮਈ ਨੂੰ ਦੋਵੇਂ ਫੌਜੀਆਂ ‘ਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਇਹ ਰੱਖਿਆ ਮੰਤਰੀ ਦੀ ਪਹਿਲੀ ਲੱਦਾਖ ਯਾਤਰਾ ਹੁੰਦੀ ਹੈ। ਰਾਜਨਾਥ ਸਿੰਘ ਆਪਣੀ ਯਾਤਰਾ ਦੌਰਾਨ ਜਨਰਲ ਨਰਵਾਣੇ, ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਯੋਗੇਸ਼ ਕੁਮਾਰ ਜੋਸ਼ੀ, 14 ਕੋਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਕਮਾਂਡਰ ਨਾਲ ਇਸ ਖੇਤਰ ‘ਚ ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਵਾਲੇ ਸੀ।