Menu

‘ਮਿਸ਼ਨ ਫ਼ਤਿਹ’ ਤਹਿਤ ਬਠਿੰਡਾ ਜ਼ਿਲਾ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਕੀਤੀ ਸ਼ਮੂਲੀਅਤ

ਬਠਿੰਡਾ, 25 ਜੂਨ (ਗੁਰਜੀਤ) – ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਦੀ ਰਹਿਨੁਮਾਈ ਹੇਠ ਅਤੇ  ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ) ਸ. ਸੁਖਵੀਰ ਸਿੰਘ ਦੇ ਯਤਨਾਂ ਸਦਕਾ ਤੇ ਜ਼ਿਲਾ  ਕੋਆਰਡੀਨੇਟਰ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀਮਤੀ ਭੁਪਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀਤੇ ਦਿਨੀਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ‘ਮਿਸ਼ਨ ਫ਼ਤਿਹ’ (ਕੋਵਿਡ-19) ਤਹਿਤ ਵਿਦਿਆਰਥੀਆਂ ਵਿਚਕਾਰ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ  ਦੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਤਹਿਤ ਜ਼ਿਲੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲੈਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

        ਜ਼ਿਲਾ ਕੋਆਰਡੀਨੇਟਰ ਸ਼੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਬਲਾਕ ਪੱਧਰ ਤੇ  ਕਰਵਾਏ ਗਏ ਇਨਾਂ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੇ ਵੱਖਰੇ-ਵੱਖਰੇ ਗਰੁੱਪਾਂ ਵਿੱਚੋਂ  ਹਰੇਕ ਬਲਾਕ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ 2 ਕਾਨਸੋਲੇਸ਼ਨ ਪੁਜੀਸ਼ਨਾਂ ਕੱਢੀਆਂ ਗਈਆਂ। ਇਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਬਲਾਕ ਪੱਧਰ ਤੇ ਬਲਾਕ  ਕੋਆਰਡੀਨੇਟਰ ਨਿਯੁਕਤ ਕੀਤੇ ਗਏ। ਉਨਾਂ ਦੱਸਿਆ ਕਿ ਬਲਾਕ ਬਠਿੰਡਾ ਤੋਂ ਪ੍ਰਿੰਸੀਪਲ ਸ. ਗੁਰਮੇਲ ਸਿੰਘ, ਬਲਾਕ ਭਗਤਾ ਤੋਂ ਪ੍ਰਿੰਸੀਪਲ ਸ. ਰਾਕੇਸ਼ ਕੁਮਾਰ, ਬਲਾਕ ਗੋਨਿਆਣਾ  ਤੋਂ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਗੋਇਲ, ਬਲਾਕ ਮੌੜ ਤੋਂ ਪ੍ਰਿੰਸੀਪਲ ਸ. ਦਿਲਪ੍ਰੀਤ ਸਿੰਘ, ਬਲਾਕ ਰਾਮਪੁਰਾ ਤੋਂ ਪ੍ਰਿੰਸੀਪਲ ਸ਼੍ਰੀ ਸੁਨੀਲ ਗੁਪਤਾ, ਬਲਾਕ ਸੰਗਤ ਤੋਂ ਪ੍ਰਿੰਸੀਪਲ ਸ. ਜਸਪਾਲ ਰੋਮਾਣਾ, ਬਲਾਕ ਤਲਵੰਡੀ ਸਾਬੋ ਤੋਂ ਪ੍ਰਿੰਸੀਪਲ ਸ. ਗੁਰਬਿੰਦਰ ਪਾਲ ਸਿੰਘ ਨੇ ਅਧਿਆਪਕਾਂ ਦੀ ਪਰਫਾਰਮੈਂਸ ਦੀ ਜੱਜਮੈਂਟ ਕੀਤੀ।

        ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪੋਸਟਰ ਬਣਾਉਣ ਦੇ ਮੁਕਾਬਲਿਆਂ ਦੇ  ਨਤੀਜਿਆਂ ਵਿੱਚ ਬਲਾਕ ਰਾਮਪੁਰਾ ਤੋਂ ਗੁਰਨੂਰ ਸਿੰਘ ਸਰਕਾਰੀ ਹਾਈ ਸਕੂਲ ਖੋਖਰ, ਸਰਕਾਰੀ ਹਾਈ ਸਕੂਲ ਭੂੰਦੜ ਤੋਂ ਐਸ਼ਪ੍ਰੀਤ ਕੌਰ, ਬਲਾਕ ਮੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਤੀਵਾਲ ਅਰਸ਼ਦੀਪ ਸਿੰਘ, ਸਰਕਾਰੀ ਹਾਈ ਸਕੂਲ ਡਿੱਖ ਮਨਜੀਤ ਕੌਰ, ਬਲਾਕ ਬਠਿੰਡਾ  ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਦੇ ਰਾਜਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਦੇ ਸ਼ਬਨਮ, ਬਲਾਕ ਗੋਨਿਆਣਾ ਤੋਂ ਸਰਕਾਰੀ ਹਾਈ ਸਕੂਲ ਨੇਹੀਆਵਾਲਾ ਦੇ ਅਭਿਸ਼ੇਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗੋਨਿਆਣਾ ਦੇ ਜਸਲੀਨ ਕੌਰ, ਬਲਾਕ ਤਲਵੰਡੀ ਸਾਬੋ ਤੋਂ ਪ੍ਰੀਤਪਾਲ ਸਿੰਘ ਸਹਸ ਚੱਠੇਵਾਲ, ਰਮਨਪ੍ਰੀਤ ਕੌਰ ਸਹਸ ਚੱਠੇਵਾਲ, ਬਲਾਕ ਸੰਗਤ ਤੋਂ ਲਵਪ੍ਰੀਤ ਸਿੰਘ ਸਹਸ  ਤਿਉਣਾ, ਸਪਨਾ ਸਹਸ ਬਾਂਡੀ, ਬਲਾਕ ਭਗਤਾ ਤੋਂ ਕਿਰਨਦੀਪ ਸਿੰਘ ਸਹਸ ਕੇਸਰ ਸਿੰਘ ਵਾਲਾ, ਕੋਮਲਪ੍ਰੀਤ ਕੌਰ ਸਸਸਸ ਭਗਤਾ ਵੱਲੋਂ ਕ੍ਰਮਵਾਰ ਲੜਕੇ ਅਤੇ ਲੜਕੀਆਂ ਦੇ ਗਰੁੱਪ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਗਈਆਂ।

        ਇਸੇ ਤਰਾਂ ਸਲੋਗਨ ਲਿਖਣ ਮੁਕਾਬਲਿਆਂ ਵਿੱਚ ਬਲਾਕ ਰਾਮਪੁਰਾ ਤੋਂ ਜਸ਼ਨਪ੍ਰੀਤ ਸਿੰਘ  ਸਹਸ ਖੋਖਰ, ਖੁਸਬੂ ਸਹਸ ਚੱਕ ਰਾਮ ਸਿੰਘ ਵਾਲਾ, ਬਲਾਕ ਮੌੜ ਤੋਂ ਗਗਨਦੀਪ ਸਿੰਘ ਸਹਸ ਡਿੱਖ, ਨਸੀਬ ਕੌਰ ਸਹਸ ਡਿੱਖ, ਬਲਾਕ ਬਠਿੰਡਾ ਤੋਂ ਗਗਨਦੀਪ ਸਿੰਘ ਸਸਸਸ ਸੰਜੇ ਨਗਰ, ਊਸ਼ਾ ਸਸਸਸ ਸੰਜੇ ਨਗਰ, ਬਲਾਕ ਗੋਨਿਆਣਾ ਤੋਂ ਅਰਸ਼ਦੀਪ ਸਿੰਘ ਸਸਸਸ ਅਕਲੀਆਂ ਕਲਾਂ, ਮੁਸਕਾਨ ਕੌਰ ਸਹਸ ਪੂਹਲੀ, ਬਲਾਕ ਤਲਵੰਡੀ ਸਾਬੋ ਤੋਂ ਪ੍ਰਕਾਸ਼ ਸਿੰਘ ਸਹਸ ਬੰਗੀ  ਰੁੱਘੂ, ਹਰਮਨਦੀਪ ਸਿੰਘ ਸਹਸ ਚੱਠੇਵਾਲਾ, ਬਲਾਕ ਸੰਗਤ ਤੋਂ ਅੰਕਿਤ ਸਮਸ ਮਛਾਣਾ, ਮਨਦੀਪ ਕੌਰ ਸਸਸਸ ਸੰਗਤ ਮੰਡੀ, ਉਦੈ ਸਿੰਘ ਸਹਸ ਰਾਜਗੜ, ਮਨਪ੍ਰੀਤ ਕੌਰ ਸਸਸਸ ਭਾਈ ਰੂਪਾ (ਕੰਨਿਆ) ਵੱਲੋਂ ਕ੍ਰਮਵਾਰ ਲੜਕੇ ਤੇ ਲੜਕੀਆਂ ਦੇ ਗਰੁੱਪ ਵਿੱਚ ਪਹਿਲੀਆਂ  ਪੁਜੀਸ਼ਨਾਂ ਹਾਸਿਲ ਕੀਤੀਆਂ ਗਈਆਂ।

        ਜ਼ਿਲਾ ਕੋਆਰਡੀਨੇਟਰ ਵੱਲੋਂ ਇਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ‘ਮਿਸ਼ਨ  ਫ਼ਤਿਹ’ ਦੀ ਮੁਹਿੰਮ ਤਹਿਤ ਹੁਣ ਅਗਲੇ ਪੜਾਅ ਹੁਣ ਵਿਦਿਆਰਥੀਆਂ ਵਿਚਕਾਰ  ਗੀਤ, ਕਵਿਤਾ, ਭਾਸ਼ਣ ਮੁਕਾਬਲੇ  ਕਰਵਾਏ ਜਾ ਰਹੇ ਹਨ। ਸਾਰੇ ਵਿਦਿਆਰਥੀਆਂ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ। ਇਨਾਂ ਮੁਕਾਬਲਿਆਂ ਦਾ ਨਤੀਜਾ 25 ਜੂਨ 2020 ਤੱਕ ਐਲਾਨਿਆ ਜਾਵੇਗਾ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans