ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹੇ ਹਰਸ਼ਰਣ ਸਿੰਘ ਬੱਲੀ ਪਾਰਟੀ ਨੂੰ ਛੱਡ ਅੱਜ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਹਰਸ਼ਰਣ ਸਿੰਘ ਬੱਲੀ ਸਾਲ 1993 ਤੋਂ 2013 ਤੱਕ ਵਿਧਾਇਕ ਰਹੇ ਹਨ ਅਤੇ ਮਦਨ ਲਾਲ ਖੁਰਾਨਾ ਦੀ ਸਰਕਾਰ ‘ਚ ਮੰਤਰੀ ਵੀ ਰਹੇ ਹਨ। ਭਾਜਪਾ ਨੇ ਇਸ ਵਾਰ ਹਰਿਨਗਰ ਹਲਕੇ ਤੋਂ ਤਜਿੰਦਰ ਪਾਲ ਬੱਗਾ ਨੂੰ ਟਿਕਟ ਦਿੱਤੀ ਹੈ।