Menu

ਸੂਬੇ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਮਿਆਰੀ ਸੀਮਨ ਨਾਲ ਮਸਨੂਈ ਗਰਭਦਾਨ ਦੀ ਮੁਫ਼ਤ ਸਹੂਲਤ -ਤਿ੍ਪਤ ਬਾਜਵਾ

ਚੰਡੀਗੜ, 20 ਨਵੰਬਰ – ਪੰਜਾਬ ਦੇ ਪਸੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਸੂਬੇ ਵਿਚ 4,40,000 ਮੱਝਾਂ/ਗਾਵਾਂ ਨੂੰ ਹਰ ਪੱਖੋਂ ਮਿਆਰੀ ਸੀਮਨ ਨਾਲ ਮਸਨੂਈ ਗਰਭਧਾਰਨ ਕਰਾਉਣ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਸੂਬੇ ਦੇ ਸਾਰੇ 22 ਜ਼ਿਲਿਆਂ ਵਿੱਚ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਅਤੇ ਸਕੀਮ ਅਗਲੇ ਸਾਲ 15 ਮਾਰਚ ਤੱਕ ਚਲੇਗੀ।
ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਪੰਜਾਬ ਦੇ ਹਰ ਜਿਲੇ ਵਿੱਚੋਂ 100-100 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਹਰ ਪਿੰਡ ਵਿੱਚ 200 ਪਸ਼ੂਆਂ ਨੂੰ ਨਸਲ ਸੁਧਾਰ ਲਈ ਮਿਆਰੀ ਸੀਮਨ ਨਾਲ ਮੁਫ਼ਤ ਮਸਨੂਈ ਗਰਭਧਾਰਨ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਪੰਜਾਬ ਰਾਜ ਵਿੱਚ ਲਾਗੂ ਕਰਨ ਹਿੱਤ ਵਿਭਾਗ ਦੇ ਸੀਮਨ ਸਟੇਸ਼ਨ ਪਾਸ ਲੋੜੀਂਦੀ ਮਾਤਰਾ ਵਿੱਚ ਫਰੋਜ਼ਨ ਸੀਮਨ ਸਟਰਾਅ ਉਪਲਬਧ ਹਨ ।
ਪਸੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਗਾਗ ਦੇ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਕੀਮ ਦੇ ਤਹਿਤ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਕਿਹਾ ਕਿ ਇਸ ਨਾਲ ਮੱਝਾਂ/ਗਾਂਵਾਂ ਦੀ ਨਸਲ ਵਿੱਚ ਸੁਧਾਰ ਹੋਵੇਗਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ।ਉਨਾਂ ਨਾਲ ਹੀ ਆਸ ਜਤਾਈ ਕਿ ਇਹ ਉਪਰਾਲਾ ਡੇਅਰੀ ਫ਼ਾਰਮਿੰਗ ਦੇ ਧੰਦੇ ਨੂੰ ਵਧੇਰੇ ਲਾਹੇਵੰਦਾ ਬਣਾਉਣ ਲਈ ਕਾਫੀ ਸਹਾਇ ਹੋਵੇਗਾ।ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਸਕੀਮ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਆਪਣੇ ਜ਼ਿਲੇ ਦੇ ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰਨ ਜਿੰਨਾਂ ਨੂੰ ਇਸ ਸਕੀਮ ਨੂੰ ਅਮਲੀ ਜਾਮਾ ਪਹਿਣਾਉਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans