Menu

ਹਿਰਾਸਤੀ ਬਲਾਤਕਾਰ ਦੇ ਦੋਸ਼ਾਂ ’ਚ ਘਿਰਿਆ ਅੰਮਿ੍ਤਸਰ ਜੇਲ ਦਾ ਸਾਬਕਾ ਜੇਲਰ

ਏਆਈਜੀ ਵਿਜੀਲੈਂਸ ਆਸ਼ੀਸ਼ ਕਪੂਰ ’ਤੇ ਲਾਏ ਹਰਿਆਣਾ ਦੀ ਇੱਕ ਔਰਤ ਨੇ ਸੰਗੀਨ ਦੋਸ਼

ਚੰਡੀਗੜ – 18 ਅਕਤੂਬਰ (ਸਵਰਨ ਸਿੰਘ ਦਾਨੇਵਾਲੀਆ) – ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਏ ਆਈਜੀ ਆਸ਼ੀਸ਼ ਕਪੂਰ ਖਿਲਾਫ ਹਰਅਿਾਣਾ ਦੀ ਇਕ ਔਰਤ ਜੋ ਕਿਸੇ ਸਮੇਂ ਇੱਕ ਮਾਮਲੇ ’ਚ ਅੰਮਿ੍ਤਸਰ ਜੇਲ ’ਚ ਬਤੌਰ ਹਵਾਲਾਤੀ ਜੁਡੀਸ਼ੀਅਲ ਰਿਮਾਂਡ ’ਤੇ ਸੀ ਦੀ ਸ਼ਿਕਾਇਤ ‘ਤੇ ਹਿਰਾਸਤੀ ਬਲਾਤਕਾਰ ਅਤੇ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਯੂਨਿਟ ਪੰਜਾਬ ਮੋਹਾਲੀ ਤਹਿਤ ਪਹਿਲਾਂ ਹੀ ਇਹ ਕੇਸ ਦਰਜ ਕੀਤਾ ਜਾ ਚੁੱਕਾ ਸੀ, ਜਿਸ ਵਿਚ ਜਾਂਚ ਮਗਰੋਂ ਅੱਜ ਉਕਤ ਅਧਿਕਾਰੀ ਦਾ ਨਾਂ ਸ਼ਾਮਲ ਕਰ ਲਿਆ ਗਿਆ ਹੈ।

ਇਹ ਜਾਂਚ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਜਾਰੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਟੈਲੀਫੋਨ ਉੱਤੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਏਆਈਜੀ ਆਸ਼ੀਸ਼ ਕਪੂਰ ਦਾ ਨਾਂ ਇਸ ਐਫਆਈਆਰ ਦੇ ਤਹਿਤ ਸ਼ਾਮਲ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਇਹ ਅੰਨੇ ਜੁਰਮ ਦੀ ਸ਼੍ਰੇਣੀ ਵਿਚ ਪੰਜਾਬ ਅੰਦਰ ਦਰਜ ਹੋਏ ਹੁਣ ਤਕ ਦੇ ਵਿਰਲੇ ਕੇਸਾਂ ਵਿਚ ਸ਼ੁਮਾਰ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਜਿਲੇ ਨਾਲ ਸਬੰਧਤ ਇਕ ਔਰਤ ( ਜਿਸਦੀ ਪਹਿਚਾਣ ਕਾਨੂੰਨੀ ਨਿਗਾਹ ਤੋਂ ਗੁਪਤ ਰੱਖੀ ਜਾ ਰਹੀ ਹੈ) ਅੰਮਿ੍ਤਸਰ ਜੇਲ ਵਿਚ ਬੰਦ ਸੀ। ਆਸ਼ੀਸ਼ ਕਪੂਰ ਉਸ ਵਕਤ ਉਥੇ ਜੇਲ ਸੁਪਰੀਟੈਂਡੈਂਟ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਜੇਲ ’ਚ ਉਸ ਨਾਲ ਇਹ ਵਧੀਕੀਆਂ ਹੋਈਆਂ ਹਨ, ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਇਹ ਜਾਂਚ ਵਿਜੀਲੈਂਸ ਦੇ ਏ ਆਈ ਜੀ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਹਰੀ ਝੰਡੀ ਤੋਂ ਬਾਅਦ ਰਫਤਾਰ ’ਚ ਆਈ । ਐਸ ਐਸ ਓ ਸੀ ਥਾਣੇ ’ਚ ਦਰਜ਼ ਦਸ਼ਕਾਇਤ ਮੁਤਾਬਕ ਇਸ ਮਹਿਲਾ ਨੇ ਕਿਹਾ ਕਿ 2 ਜੁਲਾਈ ਨੂੰ ਮੁਹਾਲੀ ਦੀ ਡਿਊਟੀ ਮੇਜਿਸ਼ਟ੍ਰੇਟ ਸ਼੍ਰੀਮਤੀ ਰੁਚੀ ਕੰਬੋਜ ਦੀ ਅਦਾਲਤ ’ਚ ਧਾਰਾ 164 ਤਹਿਤ ਬਿਆਨਾਂ ਨੂੰ ਹੀ ਮਾਮਲੇ ਸਬੰਧੀ ਬਿਆਨ ਮੰਨਿਆ ਜਾਵੇ। ਇਸ ਸਬੰਧੀ ਐਸ ਓ ਸੀ ਵਿੰਗ ਨਾਲ ਸਬੰਧਤ ਐਸ ਪੀ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ 1 ਮਈ ਨੂੰ ਦਰਜ਼ ਐਫ ਆਈ ਆਰ ਨੰ. 3 ’ਚ ਅ/ਧ 161 ਜ.ਫ. ਅਤੇ ਦਰਖਾਸਤ ਪੀੜਤਾ ਉਕਤ ਤੋਂ ਜੁਰਮ ਅ/ਧ 7, 13 (ਬੀ) () ਪੀ.ਸੀ. ਐਕਟ, 376 (2) (ਏ)(ਬੀ) (ਡੀ), 376 (ਸੀ)(ਸੀ), 354, 419, 506 ਆਈ.ਪੀ.ਸੀ. ਦਾ ਹੋਣਾ ਪਾਇਆ ਜਾਂਦਾ ਹੈ। ਇਸ ਲਈ ਮੁਕੱਦਮਾ ਉਕਤ ਵਿਚ ਧਾਰਾ 7, 13, (ਬੀ) () ਪੀ.ਸੀ. ਐਕਟ, 376 (2) (ਏ)(ਬੀ)(ਡੀ), 376 (ਸੀ)(ਸੀ), 354, 419, 506 ਆਈ.ਪੀ.ਸੀ. ਦਾ ਵਾਧਾ ਕੀਤਾ ਜਾਂਦਾ ਹੈ ਅਤੇ ਅਸ਼ੀਸ ਕੁਮਾਰ ਨੂੰ ਨਾਮਜਦ ਕਰਕੇ ਅਗਲੇਰੀ ਪ੍ਰੜਤਾਲ ਆਰੰਭ ਕੀਤੇ ਜਾਣਦੀ ਪੁਸ਼ਟੀ ਕਰਦਿਆਂ ਹੋਰ ਟਿੱਪਣੀ ਤੋਂ ਨਾਂਹ ਕਰ ਦਿੱਤੀ ਹੈ। ਰੇਡੀਓ ਪੰਜਾਬ ਟੂਡੇ ਡਾਟ ਕਾਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਸ਼ੀਸ਼ ਕੁਮਾਰ ਜਦੋਂ ਅੰਮ੍ਰਿਤਸਰ ਜੇਲ ’ਚ ਸਪਰੀਡੈਂਟ ਵਜੋਂ ਤੈਨਾਤ ਸੀ ਤਾਂ ਜੇਲ ਦੇ ਅੰਦਰ ਹੀ ਉਸਦਾ ਉਕਤ ਔਰਤ ਨਾਲ ਮੇਲ ਜੋਲ ਹੋਇਆ ਅਤੇ ਇੱਥੋਂ ਹੀ ਇਹ ਘਟਨਾਕ੍ਰਮ ਸ਼ੁਰੂ ਹੁੰਦਾ ਹੈ ਅਤੇ ਇਸ ਅਪਰਾਧ ਨੂੰ ‘ਹਿਰਾਸਤੀ ਬਲਾਤਕਾਰ’ ਦੀ ਸ਼੍ਰੇਣੀ ’ਚ ਮੰਨਿਆਂ ਜਾਂਦਾ ਹੈ।
ਜਿਕਰਯੋਗ ਹੈ ਕਿ ਬਲਾਤਕਾਰ ਦੇ ਦੋਸ਼ਾਂ ’ਚ ਘਿਰਿਆ ਏ ਆਈ ਅਸ਼ੀਸ਼ ਕਪੂਰ ਪੰਜਾਬ ਦੇ ਬਹੁਚਰਚਿਤ ਸਿੰਚਾਈ ਘੁਟਾਲੇ ਦਾ ਤਫਤੀਸ਼ੀ ਅਫਸਰ ਹੈ। ਇਸ ਮਾਮਲੇ ’ਚ ਕਈ ਸੀਨੀਅਰ ਆਈ ਜੀ ਐਸ ਅਫਸਰ, ਸਾਬਕਾ ਮੰਤਰੀ ਦੇ ਨਾਂ ਉਭਰਕੇ ਸਾਹਮਣੇ ਆਏ ਸਨ ਅਤੇ ਇੰਨਾਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਜ਼ੀਲੈਂਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜੇ ਹੋਏ ਹਨ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪਟਿਆਲਾ ਜੇਲ ’ਚ ਇੱਕ ਕਾਰਵਾਈ ਕਰ ਉੱਥੋਂ ਦੇ ਜੇਲ ਸੁਪਰੀਡੈਂਟ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਇੱਕ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਹਿੱਕ ਸਲਾਹਕਾਰ, ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਦੇ ਪ੍ਰਭਾਵ ਕਾਰਨ ਉਕਤ ਅਧਿਕਾਰੀ ਖਿਲਾਫ ਜੁਲਾਈ ਮਹੀਨੇ ਤੋਂ ਲੈ ਕੇ ਅੱਜ ਤੱਕ ਕਾਰਵਾਈ ਠੰਡੇ ਬਸਤੇ ’ਚ ਹੀ ਪਈ ਰਹੀ ਹੈ। ਉੱਥੇ ਹੀ ਇਹ ਔਰਤ ਕੁੱਝ ਦਿਨ ਪਹਿਲਾਂ ਹੀ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਵੀ ਮਿਲੀ ਸੀ ਅਤੇ ਮੁੱਖ ਮੰਤਰੀ ਦੀਆਂ ਹਦਾਇਤਾਂ ਮਗਰੋਂ ਹੀ ਇਹ ਤਫਤੀਸ਼ ਅੱਗੇ ਤੁਰੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਉਹ ਅਗਸਤ 2016 ’ਚ ਅੰਮਿ੍ਤਸਰ ਜੇਲ ’ਚ ਕਿਸੇ ਮਾਮਲੇ ਅਧੀਨ ਬੰਦ ਸੀ ਤਾਂ ਉਕਤ ਅਫਸਰ ਉੱਥੇ ਤੈਨਾਤ ਹੋਇਆ ਅਤੇ ਆਉਣ ਸਾਰ ਹੀ ਉਸਨੇ ਮੇਰੇ ’ਚ ਖਾਸ ਰੁਚੀ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਵਿਆਹ ਦੀ ਪੇਸ਼ਕਸ਼ ਕੀਤੀ ਅਤੇ ਇਸੇ ਤੋਂ ਹੀ ਸਿਲਸਿਲਾ ਸ਼ੁਰੂ ਹੋਇਆ ਮੇਰੇ ਨਾਲ ਗਲਤ ਕੰਮ ਕਰਨ ਦਾ ਇਸੇ ਦੌਰਾਨ ਉਸਨੇ ਮੇਰੇ ਪਤੀ ਨਾਲ ਵੀ ਫੋਨ ’ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਔਰਤ ਨੇ ਦੱਸਿਆ ਕਿ ਉਹ ਇਸ ਅਫਸਰ ਤੋਂ ਗਰਭਵਤੀ ਵੀ ਹੋ ਗਈ ਸੀ ਅਤੇ ਇਸੇ ਅਫਸਰ ਨੇ ਆਪਣਾ ਰੁਤਬਾ ਵਰਤਦੇ ਹੋਏ ਜਮਾਨਤ ਕਰਵਾ ਦਿਤੀ ਸੀ ਅਤੇ ਬਾਅਦ ’ਚ ਮਾਮਲੇ ਨੂੰ ਰਫਾਦਫਾ ਕਰਵਾਉਣ ਦਾ ਦਬਾਅ ਬਣਾਉਣ ਲਈ ਉਸ ਉੱਪਰ ਥਾਣਾ ਜੀਰਕਪੁਰ ਵਿਖੇ ਇੱਕ ਝੂਠਾ ਮਾਮਲਾ ਵੀ ਦਰਜ਼ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਇਹ ਕੇਸ ਇਕ ਤਰਾਂ ਨਾਲ ਖਾਕੀ ਵਰਦੀ ਦੇ ਸੱਭ ਤੋਂ ਦਾਗਦਾਰ ਚਿਹਰੇ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵਿਵਾਦਤ ਜਬਰੀ ਰਿਟਾਇਰ ਕੀਤੇ ਸਾਬਕਾ ਪੁਲਿਸ ਅਧਿਕਾਰੀ ਸਲਵਿੰਦਰ ਸਿੰਘ (ਪਠਾਨਕੋਟ ਅਤਿਵਾਦੀ ਹਮਲੇ ਵਾਲਾ) ‘ਤੇ ਵੀ ਅਧੀਨਸਥ ਮਹਿਲਾ ਮੁਲਾਜਮਾਂ ਵਲੋਂ ਬੜੇ ਸੰਗੀਨ ਇਲਜਾਮ ਲਗਾਏ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਸੀਨੀਅਰ ਪੁਲਿਸ ਮੁਲਾਜਮ ਵੀ ਮਹਿਲਾ ਪੁਲਿਸ ਮੁਲਾਜਮਾਂ, ਕੈਦੀਆਂ ਜਾਂ ਕਈ ਹੋਰ ਕੇਸਾਂ ਨਾਲ ਸਬੰਧਤ ਔਰਤਾਂ ਦੁਆਰਾ ਅਜਿਹੇ ਸੰਗੀਨ ਇਲਜਾਮਾਂ ਦੇ ਨਿਸ਼ਾਨੇ ‘ਚ ਰਹੇ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans