ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਟਾਈਮਜ਼ ਵਿਚ ਇਕ ਲੇਖ ਲਿਖਿਆ ਹੈ। ਗਾਂਧੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਇਸ ਲੇਖ ਵਿਚ ਆਇਨਸਟਾਈਨ ਚੈਲੇਂਜ ਦਾ ਵੀ ਜ਼ਿਕਰ ਕੀਤਾ। ਇਕ ਅਜਿਹਾ ਚੈਲੇਂਜ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਯਾਦ ਰੱਖ ਸਕਣ। ਨਿਊਯਾਰਕ ਟਾਈਮਜ਼ ਵਿਚ ਲਿਖੇ ਲੇਖ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਐਲਬਰਟ ਆਇਨਸਟਾਈਨ ਦੀ ਕਹੀ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਆਉਣ ਵਾਲੀਆਂ ਪੀੜੀਆਂ ਨੂੰ ਇਹ ਵਿਸ਼ਵਾਸ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੇ ਹੱਡ ਮਾਸ ਵਾਲੇ ਵਿਅਕਤੀ ਇਸ ਧਰਤੀ ‘ਤੇ ਸਨ।