Menu

ਸੁਲਤਾਨਪੁਰ ਲੋਧੀ ਵਿਖੇ ਉਸਾਰੀ ਅਧੀਨ ਆਧੁਨਿਕ ਬੱਸ ਸਟੈਂਡ 30 ਸਤੰਬਰ ਤੱਕ ਮੁਕੰਮਲ ਹੋਵੇਗਾ : ਰਜ਼ੀਆ ਸੁਲਤਾਨਾ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇੱਕ ਨਵਾਂ ਤੇ ਆਧੁਨਿਕ ਬੱਸ ਸਟੈਂਡ 30 ਸਬੰਤਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਬੱਸ ਸਟੈਂਡ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਹੋਣਗੀਆਂ।

ਪੰਜਾਬ ਦੀ ਆਵਾਜਾਈ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੂੁਬਾ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾ ਰਹੇ ਆਧੁਨਿਕ ਬੱਸ ਸਟੈਂਡ ’ਤੇ ਅਨੁਮਾਨਿਤ 5 ਕਰੋੜ 73 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਸੁਲਤਾਨਪੁਰ ਲੋਧੀ ਬੱਸ ਸਟੈਂਡ ਦੀ ਉਸਾਰੀ ਦੇ ਕੰਮ ਜਾਇਜ਼ਾ ਵੀ ਲਿਆ। ਇਸ ਮੌਕੇ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਸ੍ਰੀ ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਪੀ.ਆਰ.ਟੀ.ਸੀ., ਸ੍ਰੀ ਪ੍ਰਵੀਨ ਸ਼ਰਮਾ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਕਪੂਰਥਲਾ, ਐਸ.ਡੀ.ਓ. ਪੀ.ਆਰ.ਟੀ.ਸੀ. ਆਦਿ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿਖੇ ਮੁੱਖ ਤੌਰ ਤੇ ਬੱਸਾਂ ਦੇ ਚੱਲਣ ਲਈ 8 ਵੱਖ-ਵੱਖ ਕਾੳੂਂਟਰ, ਜਨਾਨਾ-ਮਰਦਾਨਾ ਅਤੇ ਅੰਗਹੀਣਾਂ ਲਈ ਟਾਇਲਟ, ਸਵਾਰੀਆਂ ਲਈ ਏ.ਸੀ. ਵੇਟਿੰਗ ਹਾਲ, ਵਪਾਰਕ ਮੰਤਵ ਲਈ ਚਾਰ ਦੁਕਾਨਾਂ, ਇੱਕ ਰੈਸਟੋਰੈਂਟ, ਕਾਰ ਪਾਰਕਿੰਗ, ਰਿਕਸ਼ਾ ਪਾਰਕਿੰਗ, ਪੀਣ ਵਾਲੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ, ਵਾਟਰ ਕੂਲਰ, ਪੱਖੇ, ਸਵਾਰੀਆਂ ਦੇ ਬੈਠਣ ਲਈ ਗੋਦਰੇਜ਼ ਦੇ ਸਟੀਲ ਬੈਂਚ, ਅਨਲੋਡਿੰਗ ਪਲੇਟਫਾਰਮ ਆਦਿ ਮੁਹੱਈਆ ਕਰਵਾਏ ਗਏ ਹਨ।

ਆਵਾਜਾਈ ਮੰਤਰੀ ਨੇ ਅੱਗੇ ਦੱਸਿਆ ਕਿ ਬੱਸ ਸਟੈਂਡ ਦੀ ਇਤਿਹਾਸਕ ਦਿੱਖ ਬਣਾਉਣ ਲਈ ਮੁੱਖ ਪ੍ਰਵੇਸ਼ ਦੁਆਰ ਨੂੰ ਸ਼ਹਿਰ ਦੀ ਵਿਰਾਸਤੀ ਦਿੱਖ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਗੁੰਬਜਾਂ-ਗਮਟਿਆਂ ਆਦਿ ਦੀ ਉਸਾਰੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਦਾ ਕੰਮ 80 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੰਮ 30 ਸਤੰਬਰ 2019 ਦੇ ਅੰਤ ਤੱਕ ਮੁਕੰਮਲ ਕਰਕੇ ਬੱਸ ਸਟੈਂਡ ਨੂੰ ਜਨਤਕ ਵਰਤੋ ਲਈ ਸਮਰਪਿਤ ਕਰ ਦਿੱਤਾ ਜਾਵੇਗਾ।

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In