Menu

ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ ‘ਤੇ ਰੂਸ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਅੱਜ ਵਲਾਦੀਵੋਸਤੋਕ ‘ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਰੂਸ ਦੇ ਪ੍ਰਮੁੱਖ ਜ਼ਵੇਜ਼ਦਾ ਸਮੁੰਦਰੀ ਜਹਾਜ਼ ਨਿਰਮਾਣ ਕੇਂਦਰ ਦਾ ਦੌਰਾ ਵੀ ਕੀਤਾ ਹੈ।ਭਾਰਤ ਈਸਟਰਨ ਇਕਨਾਮਿਕ ਫੋਰਮ ਦਾ ਮੈਂਬਰ ਨਹੀਂ ਹੈ ਪਰ ਪੀਐੱਮ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਸੱਦੇ ’ਤੇ 5 ਸਤੰਬਰ ਨੂੰ ਪੰਜਵੇਂ ਈਸਟਰਨ ਇਕਨਾਮਿਕ ਫੋਰਮ ਦੀ ਮੀਟਿੰਗ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਵਲਾਦਿਵੋਸਤੋਕ ’ਚ ਈਸਟਰਨ ਫੈਡਰਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਹੈ। ਦੱਸ ਦੇਈਏ ਕਿ ਪੀਐੱਮ ਮੋਦੀ ਰੂਸ ਦੇ ਸੁਦੂਰ ਖੇਤਰ (ਫਾਰ ਈਸਟ ਰੀਜਨ) ਦੀ ਯਾਤਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਆਪਣੇ ਅਧਿਕਾਰਕ ਵੈੱਬਸਾਈਟ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਪੀਐੱਮ ਮੋਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ ਰੱਖਿਆ, ਸਿਵਲ ਪ੍ਰਮਾਣੂ ਊਰਜਾ ਤੇ ਪੁਲਾੜ ਦੇ ਸ਼ਾਂਤੀਪੂਰਨ ਇਸਤੇਮਾਲ ਦੇ ਰਣਨੀਤਕ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਵਿਚਾਰ ਕਰਨਗੇ।

Listen Live

Subscription Radio Punjab Today

Our Facebook

Social Counter

  • 13872 posts
  • 0 comments
  • 0 fans

Log In