Menu

RBI ਨੇ ਕੀਤੀ ਰੈਪੋ ਰੇਟ ‘ਚ ਕਟੌਤੀ, ਲੋਨ ਲੈਣਾ ਹੋਵੇਗਾ ਸਸਤਾ

ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ‘ਚ ਬੁੱਧਵਾਰ ਨੂੰ ਖਤਮ ਹੋਈ ਤਿੰਨ ਦਿਨਾਂ ਨੀਤੀਗਤ ਬੈਠਕ ‘ਚ ਮਾਨਿਟਰੀ ਪਾਲਿਸੀ ਕਮੇਟੀ (ਐੱਨ. ਪੀ. ਸੀ.) ਨੇ ਪ੍ਰਮੁੱਖ ਵਿਆਜ ਦਰਾਂ ‘ਚ 0.35 ਫੀਸਦੀ ਦੀ ਕਮੀ ਕਰ ਦਿੱਤੀ ਹੈ। ਸੁਸਤ ਇਕਨੋਮਿਕ ਰਫਤਾਰ ਵਿਚਕਾਰ ਆਰ. ਬੀ. ਆਈ. ਨੇ ਇਸ ਸਾਲ ਇਹ ਲਗਾਤਾਰ ਚੌਥੀ ਵਾਰ ਕਟੌਤੀ ਕੀਤੀ ਹੈ। ਹੁਣ ਰੇਪੋ ਦਰ 5.40 ਫੀਸਦੀ ਹੋ ਗਈ ਹੈ ਜੋ ਪਹਿਲਾਂ 5.75 ਫੀਸਦੀ ਸੀ। ਇਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਜਲਦ ਸਸਤੇ ਹੋਣਗੇ, ਨਾਲ ਹੀ ਫਲੋਟਿੰਗ ‘ਤੇ ਚੱਲ ਰਹੇ ਕਰਜ਼ ਦੀ ਈ. ਐੱਮ. ਆਈ. ਵੀ ਘੱਟ ਹੋਵੇਗੀ। ਰੇਪੋ ਦਰ ਉਹ ਦਰ ਹੈ ਜਿਸ ‘ਤੇ ਬੈਂਕ ਰੋਜ਼ਾਨਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਉਧਾਰ ਲੈਂਦੇ ਹਨ। ਇਸ ‘ਚ ਕਮੀ  ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੁੰਦੀ ਹੈ ਅਤੇ ਇਸ ਦਾ ਫਾਇਦਾ ਉਹ ਗਾਹਕਾਂ ਨੂੰ ਦਿੰਦੇ ਹਨ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਫਰਵਰੀ, ਅਪ੍ਰੈਲ ਅਤੇ ਜੂਨ ‘ਚ ਤਿੰਨੋਂ ਵਾਰ 0.25 ਫੀਸਦੀ ਦੀ ਕਮੀ ਸੀ, ਯਾਨੀ ਰੇਪੋ ਰੇਟ ‘ਚ ਕੁਲ 0.75 ਫੀਸਦੀ ਦੀ ਕਮੀ ਹੋਈ ਸੀ।ਕੇਂਦਰੀ ਬੈਂਕ ਨੇ ਫਰਵਰੀ ਵਿਚ 18 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕੇਂਦਰੀ ਬੈਂਕ ਨੇ ਰੈਪੋ ਦੀ ਦਰ ਵਿਚ 0.25 ਫੀਸਦੀ ਕਟੌਤੀ ਕੀਤੀ ਸੀ। ਲਗਾਤਾਰ ਦੂਜੇ ਸਾਲ ਵਿਆਜ ਦੀ ਦਰ ਵਿਚ ਕਮੀ ਇਸ ਚੋਣ ਸੀਜ਼ਨ ਵਿਚ ਉਧਾਰ ਲੈਣ ਵਾਲਿਆਂ ਲਈ ਵੱਡੀ ਰਾਹਤ ਹੋ ਸਕਦੀ ਹੈ। ਰਿਜ਼ਰਵ ਬੈਂਕ ਦੀ ਰੈਪੋ ਦਰ ਅਜੇ 6.25 ਫੀਸਦੀ ਸੀ। ਅਸਲ ਵਿੱਚ ਆਰਬੀਆਈ ਖੁਦਰਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਜ ਦਰਾਂ ਉੱਤੇ ਫੈਸਲਾ ਕਰਦਾ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ 18-44…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

Listen Live

Subscription Radio Punjab Today

Our Facebook

Social Counter

  • 19363 posts
  • 1 comments
  • 0 fans

Log In