ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਕਾਰੀਡੋਰ ਦਾ ਕੰਮ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 80 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਹੈ। ਇਸ ਪ੍ਰਾਜੈਕਟ ਨਾਲ ਕੰਮ ਕਰ ਰਹੇ ਇਕ ਸੀਨੀਅਰ ਇੰਜੀਨੀਅਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਕੁੱਝ ਦਿਨਾਂ ਬਾਅਦ ਮੀਟਿੰਗ ਵੀ ਹੋਣ ਵਾਲੀ ਹੈ।। ਇੰਜੀਨੀਅਰ ਨੇ ਆਸ ਪ੍ਰਗਟਾਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਆਪਣੇ ਤੈਅ ਕੀਤੇ ਵਕਤ ਤੋਂ ਪਹਿਲਾ ਪੂਰਾ ਹੋ ਜਾਵੇਗਾ।