ਜਲੰਧਰ-ਅੰਮ੍ਰਿਤਸਰ ਹਾਈਵੇਅ ਉੱਤੇ ਪੀਏਪੀ ਫਲਾਈਓਵਰ ਉੱਤੇ ਸਟੇਅਰਿੰਗ ਫ੍ਰੀ ਹੋਣ ਕਾਰਨ ਸਕੂਲ ਬੱਚ ਬੇਕਾਬੂ ਹੋ ਕੇ ਫਲਾਈਓਵਰ ਤੋਂ ਥੱਲੇ ਡਿੱਗ ਗਈ। ਹਾਦਸੇ ਵਿਚ ਕੁਝ ਬੱਚਿਆਂ ਨੂੰ ਸੱਟਾਂ ਵੱਜੀਆਂ ਹਨ।
ਸਕੂਲ ਬੱਸ ਦੇ ਡਰਾਈਵਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਸਕੂਲ ਤੋਂ 20 ਬੱਚੇ ਲੈ ਕੇ ਲਵਲੀ ਯੂਨੀਵਰਸਿਟੀ ਆ ਰਹੇ ਸਨ। ਪੀਏਪੀ ਫਲਾਈਓਵਰ ਉੱਤੇ ਸਟੇਅਰਿੰਗ ਅਚਾਨਕ ਫ੍ਰੀ ਹੋ ਗਿਆ ਤੇ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਥੱਲੇ ਰੇਲਵੇ ਕਰਾਸਿੰਗ ਕੋਲ ਡਿੱਗ ਗਈ। ਜਿਸ ਵਿਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪੁੱਜੀ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।