ਕਾਬੁਲ – ਅਫ਼ਗ਼ਾਨਿਸਤਾਨ ਦੇ ਕੁੰਦੂਜ਼ ਸੂਬੇ ‘ਚ ਫ਼ੌਜ ਦੇ ਕਮਾਂਡੋ ਵੱਲੋਂ ਤਾਲਿਬਾਨੀ ਅੱਤਵਾਦੀਆਂ ਦੇ ਠਿਕਾਣਿਆਂ ‘ਤੇ ਕੀਤੀ ਕਾਰਵਾਈ ‘ਚ ਘੱਟੋ-ਘੱਟ 6 ਅੱਤਵਾਦੀ ਮਾਰੇ ਗਏ ਹਨ ਅਤੇ 9 ਹੋਰ ਗ੍ਰਿਫ਼ਤਾਰ ਕੀਤੇ ਗਏ ਹਨ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਫ਼ਗ਼ਾਨਿਸਤਾਨ ਫ਼ੌਜ ਦੇ ਵਿਸ਼ੇਸ਼ ਮੁਹਿੰਮ ਦੇ ਜਵਾਨਾਂ ਨੇ ਸੂਬਾਈ ਰਾਜਧਾਨੀ ਕੁੰਦੁਜ ਸ਼ਹਿਰ ਦੇ ਬਾਹਰੀ ਇਲਾਕੇ ‘ਚ ਸਥਿਤ ਕਾਕਰ ਪਿੰਡ ‘ਚ ਤਾਲਿਬਾਨੀ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਤਾਲਿਬਾਨ ਠਿਕਾਣਿਆਂ ਦੇ ਨੇੜੇ ਪਹੁੰਚਣ ‘ਤੇ ਅੱਤਵਾਦੀਆਂ ਨੇ ਉਨ੍ਹਾਂ ਦੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ‘ਚ 6 ਅੱਤਵਾਦੀ ਮਾਰੇ ਗਏ।