ਨਵੀਂ ਦਿੱਲੀ – ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਕਾਂਗਰਸ ਦੇ ਮੈਨੀਫੈਸਟੋ ‘ਤੇ ‘ਹਮ ਨਿਭਾਏਂਗੇ’ ਲਿਖਿਆ ਹੋਇਆ ਹੈ।ਕਾਂਗਰਸ ਨੇ ਮੈਨੀਫੈਸਟੋ ਨੂੰ ਜਨ ਆਵਾਜ਼ ਘੋਸ਼ਣਾ ਪੱਤਰ 2019′ ਦਾ ਨਾਂ ਦਿੱਤਾ ਹੈ।ਇਸ ਦੌਰਾਨ ਮੈਨੀਫੈਸਟੋ ਦੇ ਐਲਾਨ ਦੌਰਾਨ ਮੰਚ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਸਮੇਤ ਹੋਰ ਨੇਤਾ ਮੌਜੂਦ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੋਰ ਵਰਕਰਾਂ ਅਤੇ ਨੇਤਾਵਾਂ ਨਾਲ ਮੰਚ ਤੋਂ ਵੱਖ ਬੈਠੀ ਨਜ਼ਰ ਆਈ ।ਇਸ ਮੌਕੇ ਪਾਰਟੀ ਦੇ ਕਈ ਆਗੂ ਮੌਜੂਦ ਸਨ।