ਬੀਜਿੰਗ – ਚੀਨ ਦੀ ਜਲ ਸੈਨਾ ਦਾ ਇੱਕ ਹਵਾਈ ਜਹਾਜ਼ ਅੱਜ ਦੱਖਣੀ ਟਾਪੂ ਸੂਬੇ ਹੇਨਾਨ ‘ਚ ਇੱਕ ਸਿਖਲਾਈ ਮਿਸ਼ਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ‘ਚ ਦੋ ਪਾਇਲਟਾਂ ਦੀ ਮੌਤ ਹੋ ਗਈ। ਚੀਨ ਦੀ ਜਲ ਸੈਨਾ ਨੇ ਇੱਕ ਬਿਆਨ ‘ਚ ਦੱਸਿਆ ਕਿ ਇਸ ਘਟਨਾ ‘ਚ ਜ਼ਮੀਨ ‘ਤੇ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਜਾਂਚ ਚੱਲ ਰਹੀ ਹੈ।