ਅਜਨਾਲਾ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 10 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ‘ਚ ਨਵੇਂ ਮੈਂਬਰਾਂ ਵਜੋਂ ਸ਼ਿਵਰਾਜ ਸਿੰਘ ਜੱਲਾ , ਜਤਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਰਾੜਾ, ਸਤਨਾਮ ਸਿੰਘ ਕੈਲੇ, ਹਰਪ੍ਰੀਤ ਸਿੰਘ ਸ਼ਿਵਾਲਿਕ, ਚਾਂਦ ਸਿੰਘ ਡੱਲਾ, ਮਨਿੰਦਰ ਸਿੰਘ ਲਖਬੀਰ ਵਾਲਾ, ਮਨੂੰ ਜਿੰਦਲ, ਜਸਪ੍ਰੀਤ ਸਿੰਘ ਕਮਾਲਪੁਰ ਅਤੇ ਕਮਲਜੀਤ ਸਿੰਘ ਹੱਥਣ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਹੋਰ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਚੱਠਾ ਨੂੰ ਸੰਗਰੂਰ ਦਿਹਾਤੀ-2, ਜਿਸ ‘ਚ ਮਲੇਰਕੋਟਲਾ, ਧੂਰੀ ਅਤੇ ਅਮਰਗੜ੍ਹ ਹਲਕੇ ਆਉਂਦੇ ਹਨ, ਦਾ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਹੈ।