Menu

ਲੋਕਸਭਾ ਚੋਣ 2019 : ਯੂਪੀ ਵਿਚ ਸਮਾਜਵਾਦੀ ਪਾਰਟੀ ਤੇ ਬਸਪਾ ਵੱਲੋਂ ਸੀਟਾਂ ਦਾ ਐਲਾਨ

ਲਖਨਊ – ਲੋਕਸਭਾ ਚੋਣ ਲਈ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਸੀਟਾਂ ਦੈ ਐਲਾਨ ਕਰ ਦਿੱਤਾ ਹੈ ਕਿ ਕਿਸ ਸੀਟ ਤੇ ਕਿਹੜੀ ਪਾਰਟੀ ਚੋਣ ਲੜੇਗੀ ।ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ ਲਈ ਗੱਠ-ਜੋੜ ਹੋਇਆ ਹੈ । ਇਨ੍ਹਾਂ ਦੋਨਾਂ ਪਾਰਟੀਆਂ ਨੇ ਲਗਭਗ ਅੱਧੀਆਂ – ਅੱਧੀਆਂ ਸੀਟਾਂ ਤੇ ਲੜਨ ਦਾ ਐਲਾਨ ਕੀਤਾ ਹੈ । ਬਾਕੀ ਦੀਆਂ ਸੀਟਾਂ ਸਹਿਯੋਗੀ ਦਲਾਂ ਲਈ ਛੱਡੀਆਂ ਗਈਆਂ ਹਨ ।

ਦੱਸ ਦਈਏ ਕਿ 80 ਵਿਚੋਂ ਦੋਂ ਸੀਟਾਂ ( ਅਮੇਠੀ ਤੇ ਰਾਏ ਬਰੇਲੀ ) ਕਾਂਗਰਸ ਲਈ ਛੱਡੀਆਂ ਹਨ ਤੇ ਰਾਸ਼ਟਰੀ ਲੋਕ ਦਲ ( ਆਰਐਲਡੀ ) ਨੂੰ ਤਿੰਨ ਸੀਟਾਂ ਦਿਤੀਆਂ ਗਈਆਂ ਹਨ । ਆਰਐਲਡੀ ਨੂੰ ਮਥੁਰਾ ਦੇ ਹਿੱਸੇ ਵਿਚ ਉਸਦੀਆਂ ਪਰੰਪਰਾਗਤ ਮਥੁਰਾ , ਬਾਗਪਤ ਤੇ ਮੁਜ਼ੱਫਰਨਗਰ ਸੀਟਾਂ ਆਈਆਂ ਹਨ । ਪੱਛਮੀ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਸੀਟਾਂ ਐਸਪੀ ਤੇ ਪੂਰਬੀ ਯੂਪੀ ਦੀਆਂ ਜ਼ਿਆਦਾਤਰ ਸੀਟਾਂ ਬਸਪਾ ਦੇ ਖਾਤੇ ਵਿਚ ਆਈਆਂ ਹਨ।

 

Listen Live

Subscription Radio Punjab Today

Our Facebook

Social Counter

  • 16188 posts
  • 0 comments
  • 0 fans

Log In