ਮੁਜ਼ੱਫ਼ਰਨਗਰ ‘ਚ ਸਚਿਨ ਅਤੇ ਗੌਰਵ ਦੀ ਹੱਤਿਆ ਮਾਮਲੇ ‘ਚ ਅਦਾਲਤ ਨੇ ਅੱਜ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2013 ‘ਚ ਮੁਜ਼ੱਫ਼ਰਨਗਰ ‘ਚ ਦੋਵਾਂ ਦੇ ਹੱਤਿਆ ਦੇ ਬਾਅਦ ਦੰਗੇ ਭੜਕੇ ਸਨ, ਜਿਸ ‘ਚ 60 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦੰਗਿਆਂ ‘ਚ 1480 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।