ਮੈਕਸੀਕੋ ਦੇ ਇਜਤਾਪਾਲ ਖੇਤਰ ‘ਚ ਅੱਜ ਸਵੇਰੇ ਇੱਕ ਘਰ ‘ਚ ਅੱਗ ਲੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ।ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਅੱਗ ਬੁਇਨਾਵਿਸਤਾ ਖੇਤਰ ‘ਚ ਲੱਗੀ ਹੈ ਅਤੇ ਇਸਦੀ ਚਪੇਟ ‘ਚ ਆ ਕੇ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬੱਚਿਆਂ ਦੀ ਉਮਰ ਦੋ ਤੋਂ 13 ਸਾਲ ਦੱਸੀ ਜਾ ਰਹੀ ਹੈ।ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਬੱਚਿਆਂ ਦੇ ਮਾਤਾ-ਪਿਤਾ ਘਰ ‘ਚ ਨਹੀਂ ਸਨ।
ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਬਾਰੇ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਪਰ ਕਿਸੇ ਵੀ ਬੱਚੇ ਨੂੰ ਅੰਦਰੋਂ ਨਹੀਂ ਕੱਢਿਆ ਜਾ ਸਕਿਆ।ਮੈਕਸੀਕੋ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਠੰਢ ਤੋਂ ਬਚਣ ਲਈ ਬੱਚਿਆਂ ਦੇ ਮਾਤਾ-ਪਿਤਾ ਨੇ ਅੰਦਰ ਕੋਈ ਉਪਕਰਨ ਲਗਾ ਰੱਖਿਆ ਸੀ ਅਤੇ ਸ਼ਾਇਦ ਇਸੇ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨੀਂ ਮੈਕਸੀਕੋ `ਚ ਜ਼ੋਰਦਾਰ ਠੰਢ ਪੈ ਰਹੀ ਹੈ ਅਤੇ ਲੋਕ ਅਕਸਰ ਗੈਸ ਅਤੇ ਕਿਸੇ ਉਪਕਰਨ ਦੀ ਮਦਦ ਨਾਲ ਕਮਰਿਆਂ ਨੂੰ ਗਰਮ ਰੱਖਣ ਦਾ ਯਤਨ ਕਰਦੇ ਹਨ।