ਹਿਸਾਰ – ਹਿਸਾਰ ਕੋਰਟ ਵੱਲੋਂ ਬਾਬਾ ਰਾਮਪਾਲ ਨੂੰ ਦੋ ਵੱਖ – ਵੱਖ ਹੱਤਿਆ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਦਾ ਵਿਰੋਧ ਕਰਦੇ ਹੋਏ ਬਾਬਾ ਰਾਮਪਾਲ ਨੇ ਸਜ਼ਾ ਦੇ ਖਿਲਾਫ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ।ਰਾਮਪਾਲ ਵੱਲੋਂ ਅਪੀਲ ਕੀਤੀ ਗਈ ਹੈ ਟਰਾਇਲ ਕੋਰਟ ਨੇ ਸਜ਼ਾ ਸੁਣਾਉਂਦੇ ਸਮੇਂ ਕਈ ਅਹਿਮ ਪਹਿਲੂਆਂ ‘ਤੇ ਗੌਰ ਨਹੀਂ ਕੀਤਾ ਤੇ ਜ਼ਿਲ੍ਹਾ ਅਦਾਲਤ ਦੇ ਕਈ ਫੈਸਲੇ ਦੇ ਕਈ ਤੱਥ ਅਜਿਹੇ ਹਨ ਜੋ ਆਪਸੀ ਵਿਰੋਧੀ ਹਨ। ਦੱਸ ਦੇਈਏ ਕਿ ਸੰਤ ਰਾਮਪਾਲ ਨੂੰ ਦੋ ਵੱਖ – ਵੱਖ ਹੱਤਿਆ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।