ਸਮਾਣਾ, 10 ਮਈ – ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਕਰਹਾਲੀ ਸਾਹਿਬ ਵਿਖੇ ਸਥਿਤ ਗੁੱਗਾ ਮੈੜੀ ਦੇ ਮੁੱਖ ਸੇਵਾਦਾਰ ਦਰਸ਼ਨ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪੁੱਤ ਸਿਮਰਨਜੀਤ ਸਿੰਘ ਨੇ ਦੱਸਿਆ ਕਿ, ਮੈੜੀ ਵਿਚ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਸਨ ਅਤੇ ਮੈੜੀ ਦੇ ਨਾਲ ਲੱਗਦੀ ਜ਼ਮੀਨ ਦੇ ਪਹੇ ਤੇ ਵਾਹਨ ਖੜੇ ਕਰਦੀਆਂ ਸਨ।
ਸਿਮਰਨਜੀਤ ਸਿੰਘ ਮੁਤਾਬਿਕ, ਜਦੋਂ ਉਨ੍ਹਾਂ ਵਲੋਂ ਪਿਤਾ ਦਰਸ਼ਨ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਤਾਂ, ਦੌਰਾਨੇ ਇਲਾਜ਼ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਪੁਲਿਸ ਅਧਿਕਾਰੀ ਆਲਮਜੀਤ ਸਿੰਘ ਨੇ ਦੱਸਿਆ ਕਿ, ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਕਤਲ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।