Menu

ਪਿੰਡ ਹੈ ਨਹੀਂ, ਫਿਰ 36 ਕਰੋੜ ਕਿੱਥੇ ਗਿਆ ?

– ਬਲਾਕ ਸੰਮਤੀ ਮੈਂਬਰ ਤੇ ਸਰਪੰਚਾਂ ਨੇ ਲਾਏ ਗੰਭੀਰ ਦੋਸ਼
ਦਫ਼ਤਰੀ ਬਾਬੂਆਂ ਨੇ ਮਨਰੇਗਾ ਦੇ ਫਰਜ਼ੀ ਖਾਤੇ ਬਣਾ ਕਢਾ ਲੈ ਕਰੋੜਾਂ ਰੁਪਏ
ਫ਼ਿਰੋਜ਼ਪੁਰ, 29 ਜਨਵਰੀ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ) — ਮਗਨਰੇਗਾ ਦੇ ਫੰਡਾਂ ਵਿਚ ਘਪਲੇਬਾਜ਼ੀ ਕਰਨ, ਜਿਹੜੀ ਪੰਚਾਇਤ ਹੈ ਹੀ ਨਹੀਂ, ਉਸ ਵਿਚੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਬਣਾ ਕੇ ਆਪਣੀਆਂ ਜੇਬਾਂ ਭਰਨ ਤੇ ਬਲਾਕ ਸੰਮਤੀ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਾਉਂਦਿਆਂ ਅੱਜ ਸਤਲੁਜ ਪ੍ਰੈਸ ਕਲੱਬ ਫ਼ਿਰੋਜ਼ਪੁਰ ‘ਚ ਪ੍ਰੈਸ ਕਾਨਫ਼ਰੰਸ ਦੌਰਾਨ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਜ਼ੋਨ ਬਾਰੇ ਕੇ ਤੇ ਗੁਰਨਾਮ ਸਿੰਘ ਸੋਢੇ ਵਾਲਾ , ਸਰਜੀਤ ਸਿੰਘ ਸਰਪੰਚ ਝੁਗੇ ਹਜ਼ਾਰਾਂ ਸਿੰਘ, ਤਰਸੇਮ ਸਿੰਘ ਸਰਪੰਚ ਖੁਰਦ ਗੱਟੀ, ਬਿੱਟੂ ਜੋਸਨ ਕਰੀਆ, ਛਿੰਦਰ ਸਿੰਘ ਲੰਗੇਆਣਾ,ਫੋਜਾ ਸਿੰਘ ਸਰਪੰਚ ਗੋਖੀ ਵਾਲਾ, ਕਰਤਾਰ ਸਿੰਘ ਸਰਪੰਚ ਗੱਟੀ ਹਰੀਕੇ ਕੇ, ਜੀਤ ਸਿੰਘ ਸਾਬਕਾ ਸਰਪੰਚ ਖੁਰਦ ਗੱਟੀ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੇ ਅਹੁਦੇਦਾਰਾਂ ਨੇ ਦੋਸ਼ ਲਾਉਦੇ ਹੋਏ ਕਿਹਾ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਜਾਅਲੀ ਵਰਕ ਕੋਡ ਜ਼ੀਰਾ ਸ਼ਹਿਰ ਅਤੇ ਫ਼ਿਰੋਜ਼ਪੁਰ ਸ਼ਹਿਰ ਦੇ ਫਰਜ਼ੀ ਪਿੰਡ ਦੇ ਜਾਅਲੀ ਜ਼ੋਬ ਕਾਰਡ ਪਾ ਕੇ ਮਗਨਰੇਗਾ ਵਿਚ ਰਕਮ ਦਾ ਗਬਨ ਕੀਤਾ ਅਤੇ ਇਸ ਸੰਬੰਧੀ ਜ਼ਿਲ੍ਹੇ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅੱਗੇ ਧਰਨਾ ਵੀ ਲਾਇਆ ਸੀ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਪਰ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਬੇਖੌਫ ਹੋਈ ਤਮਾਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਰਮਚਾਰੀਆਂ ਨੇ ਮਿਲ ਕੇ ਫ਼ਿਰੋਜ਼ਪੁਰ ਸ਼ਹਿਰੀ ਤੇ ਸਬ ਤਹਿਸੀਲ ਜੀਰਾ ਅੰਦਰ ਪਿੰਡ ਮੌਜੂਦ ਹੀ ਨਹੀ ਤੇ ਫਰਜ਼ੀ ਪੰਚਾਇਤ ਬਣਾ ਕੇ ਉਸ ਵਿਚੋ ਲੱਖਾਂ ਰੁਪਏ ਦੇ ਪ੍ਰੋਜੈਕਟ ਬਣਾ ਕੇ ਸਰਕਾਰ ਦੇ ਖਜ਼ਨੇ  ਨੂੰ ਕਰੋੜਾਂ ਦਾ ਰਗੜਾਂ ਲਾਇਆ ਗਿਆ। ਇਨ੍ਹਾਂ ਦੇ ਜ਼ੌਬ ਕਾਰਡ ਜਾਅਲੀ ਬਣਾ ਕੇ ਫਰਜ਼ੀ ਦਸਤਾਵੇਜ਼ ਲਾਉਣ ਉਪਰੰਤ ਬੈਕਾ ਵਿਚ ਖਾਤੇ ਖੁਲਵਾਏ ਗਏ ਤੇ ਏ.ਟੀ.ਐਮਾਂ ਰਾਹੀ ਪੈਸੇ ਕਢਵਾ ਕੇ ਸਰਕਾਰ ਨੂੰ ਵੱਡੇ ਪੱਧਰ ‘ਤੇ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤਾਂ ਬਲਾਕ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹਨ ਅਤੇ ਇਨ੍ਹਾਂ ਦੇ ਨਾਂਮ ਕਲਗੀਧਰ ਨਗਰ ਅਤੇ ਕੋਠੇ ਸੰਤ ਬਾਬਾ ਗੁਰਬਖਸ਼ ਸਿੰਘ ਹਨ, ਸਰਕਾਰ ਵੱਲੋਂ ਇਹ ਪੰਚਾਇਤਾਂ ਦੀ ਹੌਂਦ ਬਹੁਤ ਅਰਸਾ ਪਹਿਲਾ ਖਤਮ ਕਰ ਦਿੱਤੀ ਗਈ ਸੀ। ਕਥਿਤ ਤੌਰ ‘ਤੇ ਇਕ ਤੇਜ਼ ਤਰਾਰ ਮਹਿਲਾ ਕਰਮਚਾਰੀ ਨੇ ਉੱਚ ਅਧਿਕਾਰੀਆਂ ਨਾਲ ਸਾਜ ਬਜ  ਹੋਕੇ ਇਨ੍ਹਾਂ ਪੰਚਾਇਤਾਂ ਦੇ ਜਾਅਲੀ ਪ੍ਰੋਜੈਕਟ ਬਣਾ ਕੇ ਲਗਭਗ ਸਰਕਾਰ ਦੇ ਖਜ਼ਾਨੇ ਨੂੰ ਮੋਟੇ ਰਗੜਾਂ ਲਗਾਇਆ ਗਿਆ। ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਮੇਰੇ ਵਲੋਂ ਜਦੋ ਸ਼ਿਕਾਇਤ ਕੀਤੀ ਗਈ ਤਾ ਅਫ਼ਸਰਸ਼ਾਹੀ ਨੇ ਮੈਨੂੰ ਨਿੱਜੀ ਤੌਰ ਤੇ ਰਾਜ਼ੀਨਾਵਾ ਕਰਨ ਦੇ ਮਸ਼ਵਰੇ ਦਿੱਤੇ ਗਏ ਮੇਰਾ ਵਲੋਂ ਖੜ੍ਹੇ ਰਹਿਣ ਉਪਰੰਤ ਅਫ਼ਸਰਸ਼ਾਹੀ ਤੇ ਕਰਮਚਾਰੀਆਂ ‘ਚ ਉਥਲ ਪੁਥਲ ਸ਼ੁਰੂ ਹੋਈ ਤੇ ਇਨ੍ਹਾਂ ਨੇ ਆਨਲਾਈਨ ਦਸਤਾਵੇਜ਼ ਡਲੀਟ ਕਰ ਦਿੱਤੇ ਹਨ। ਜਿਸ ਦੀ ਕਾਪੀ ਅਧਿਕਾਰੀਆਂ ਨੂੰ ਪੇਸ਼ ਕੀਤੀ ਗਈ ਹੈ। ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਬਲਾਕ ਸੰਮਤੀ ਸ਼ਹਿਰ ਦੀ ਮਹਿਲਾ ਕਰਮਚਾਰੀ ਤੇ ਆਲਾ ਅਧਿਕਾਰੀਆਂ ਅਨੇਕਾਂ ਦੋਸ਼ ਲਾਉਂਦੇ ਹੋਏ ਪ੍ਰੈਸ ਕਾਨਫ਼ਰੰਸ ਦੌਰਾਨ ਪੁਖਤਾ ਸਬੂਤ ਪੇਸ਼ ਕੀਤੇ। ਗੁਰਦੇਵ ਸਿੰਘ ਮੈਂਬਰ ਬਲਾਕ ਸੰਮਤੀ ਨੇ ਅਖੀਰ ‘ਚ ਕਿਹਾ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ.ਜੀ.ਪੀ ਵਿਜੀਲੈਂਸ ਬਿਊਰੋ ਤੱਕ ਦਰਖਾਸਤ ਰਾਹੀ ਜਾਣੂ ਕਰਵਾਇਆ ਹੈ। ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਜਰੂਰ ਖੜਕਾਉਣਗੇ। ਇਸ ਸੰਬੰਧੀ ਡਿਪਟੀ ਕਮਿਸ਼ਨਰ (ਡੀ) ਅਰੁਣ ਸ਼ਰਮਾ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਜਿਸ ਦੀ ਇਨਕੁਆਰੀ ਚੱਲ ਰਹੀ ਹੈ ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ, ਉਹ ਬਖਸ਼ਿਆ ਨਹੀਂ ਜਾਵੇਗਾ।

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਿਲਿਆ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ…

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ…

 ਨਵੀਂ ਦਿੱਲੀ , 18 ਮਈ- ਦਿੱਲੀ ਦੇ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

Listen Live

Subscription Radio Punjab Today

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਿਲਿਆ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Our Facebook

Social Counter

  • 40467 posts
  • 0 comments
  • 0 fans