Menu

ਨੇਪਾਲ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ 55 ਸਾਲ ਅਧਿਆਪਕਾ ਪਰਮਜੀਤ ਕੌਰ ਨੇ ਚਾਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ

ਜੈਤੋ, 6 ਅਕਤੂਬਰ (ਜਗਦੀਪ ਸਿੰਘ ਗਿੱਲ) : ਨੇਪਾਲ ਦੇ ਪੋਖਰਾ ਸਟੇਡੀਅਮ ਵਿੱਚ ਅੰਤਰ ਰਾਸ਼ਟਰੀ ਖੇਡ ਚੈਂਪੀਅਨਸ਼ਿਪ 2023 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੱਲ੍ਹਾ ਵਿਖੇ ਤਾਇਨਾਤ 55 ਸਾਲਾਂ ਅਧਿਆਪਕਾ ਪਰਮਜੀਤ ਕੌਰ ਬਾਜਾਖਾਨਾ ਵੱਲੋਂ ਚਾਰ ਸੋਨੇ ਦੇ ਤਗਮੇ ਜਿੱਤੇ ਕੇ ਪੰਜਾਬ ਅਤੇ ਪਿੰਡ ਬਾਜਾਖਾਨਾ ਦਾ ਨਾਮ ਰੌਸ਼ਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕਾ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਅੰਤਰ ਰਾਸ਼ਟਰੀ ਖੇਡ ਚੈਂਪੀਅਨਸ਼ਿਪ 2023 ਵਿੱਚ 55 ਸਾਲਾਂ ਉਮਰ ਵਰਗ ਵਿੱਚ 1500, 3000 ਅਤੇ 5000 ਮੀਟਰ ਦੀਆਂ ਦੌੜਾਂ ਵਿੱਚ ਭਾਗ ਲਿਆ ਅਤੇ ਚਾਰ ਸੋਨੇ ਦੇ ਤਗਮੇ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਮੌਕੇ ਮਾਸਟਰ ਸੁੰਦਰ ਸਿੰਘ, ਮਾਸਟਰ ਮੋਹਨ ਸਿੰਘ, ਭਗਤ ਸਿੰਘ ਚਹਿਲ ਮੈਂਬਰ ਬਲਾਕ ਸੰਮਤੀ, ਸਰਪੰਚ ਸੁਖਵਿੰਦਰ ਕੌਰ ਬਰਾੜ, ਸਰਪੰਚ ਅਮਰਜੀਤ ਕੌਰ ਬਰਾੜ, ਸਾਬਕਾ ਸਰਪੰਚ ਜਸਮੇਲ ਸਿੰਘ, ਸਾਬਕਾ ਸਰਪੰਚ ਹਰਮੇਲ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਸਾਬਕਾ ਸਰਪੰਚ ਕੁਲਵੀਰ ਸਿੰਘ ਢਿੱਲੋਂ ਕੈਨੇਡਾ, ਜਗਸੀਰ ਸਿੰਘ ਸੀਰਾ ਬਰਾੜ, ਹਰਜੀਤ ਕਲੱਬ ਬਾਜਾਖਾਨਾ ਦੇ ਪ੍ਰਧਾਨ ਸਰਬਜੀਤ ਸਿੰਘ ਬਰਾੜ, ਉੱਘੇ ਸਮਾਜ ਸੇਵੀ ਲਛਮਣ ਸਿੰਘ ਬਰਾੜ, ਜਗਸੀਰ ਸਿੰਘ ਸੀਰਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਜਸਮੇਲ ਸਿੰਘ ਢਿੱਲੋਂ, ਮਨਜੀਤ ਸਿੰਘ ਬਰਾੜ ਕੂਕਾ, ਸਹਿਕਾਰੀ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਮੰਟਾ, ਰੇਸ਼ਮ ਸਿੰਘ ਬਰਾੜ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਰਸੀਲਾ, ਮੀਤ ਪ੍ਰਧਾਨ ਮੈਂਗਲ ਸਿੰਘ, ਵਿੱਕੀ ਬਰਾੜ (ਯੂਕੇ), ਸਰਪੰਚ ਵੀਰ ਸਿੰਘ ਵਪਾਰੀ,ਪ੍ਰਭਜੀਤ ਸਿੰਘ ਬਰਾੜ, ਜਸਵਿੰਦਰ ਸਿੰਘ ਲੋਟਾ, ਡਾਕਟਰ ਮੁਹੰਮਦ ਰੂਪ ਖਾਨ, ਬੱਬੂ ਢਿੱਲੋਂ, ਸਵਰਨ ਸਿੰਘ, ਅਮਨਦੀਪ ਸਿੰਘ ਅਮਨਾ, ਬੱਬੂ ਸਿੰਘ ਸਕੱਤਰ, ਹਰਜੀਤ ਸਿੰਘ ਜੀਤਾ ਬਰਾੜ, ਹਰਜਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਬਰਾੜ, ਰਘਵੀਰ ਸਿੰਘ ਢਿੱਲੋਂ ਧੀਰਾ, ਕਬੱਡੀ ਕੋਚ ਕੁਲਵੰਤ ਸਿੰਘ, ਪਿੰਦਰ ਸਿੰਘ ਬਰਾੜ, ਪੀਤਾ ਬਰਾੜ, ਸੀਰਾ ਬਰਾੜ, ਗੱਗੂ ਗਿੱਲ, ਡਾਕਟਰ ਮਨਦੀਪ ਸਿੰਘ, ਪੂਰਨ ਸਿੰਘ ਬਰਾੜ, ਚੀਨਾ ਬਾਦਲ, ਸੁਖਬੀਰ ਸਿੰਘ ਬੱਬੂ ਬਰਾੜ, ਪਵਨ ਗੋਇਲ, ਪੱਪੂ ਗੋਇਲ, ਖਜਾਨਚੀ ਜਤਿੰਦਰ ਸਿੰਘ, ਗੋਰਾ ਸਿੰਘ ਮੈਂਬਰ ਅਤੇ ਅਜਮੇਰ ਸਿੰਘ ਬਰਾੜ ਵੱਲੋਂ ਇਸ ਜਿੱਤ ਦੀ ਖੁਸ਼ੀ ਵਿੱਚ ਮੁਬਾਰਕਬਾਦ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਧਿਆਪਕਾਂ ਪਰਮਜੀਤ ਕੌਰ ਵੱਲੋਂ ਪਹਿਲਾਂ ਵੀ ਕਈ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਅਤੇ ਪਿੰਡ ਬਾਜਾਖਾਨਾ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਇਸ ਮੌਕੇ ਹਰਜੀਤ ਕਲੱਬ ਬਾਜਾਖਾਨਾ ਵੱਲੋਂਂ ਅਧਿਆਪਕਾ ਪਰਮਜੀਤ ਕੌਰ ਨੂੰ ਜਲਦ ਹੀ ਸਨਮਾਨਿਤ ਕਰਨ ਲਈ ਕਿਹਾ ਗਿਆ ਹੈ।

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ ਵਧੀਆਂ ਮੁਸ਼ਕਿਲਾਂ,…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

ਹੁਣ ਤਾਂ ਸਰਕਾਰ ਵੀ ਮੰਨ…

ਚੰਡੀਗੜ੍ਹ , 4 ਮਈ 2024– ਪੰਜਾਬ ਸਰਕਾਰ…

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40107 posts
  • 0 comments
  • 0 fans