11 ਜੁਲਾਈ 2023-ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ’ਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ’ਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ NDRF ਦੀ ਟੀਮ ਵੱਲੋਂ ਲੋਕਾਂ ਨੂੰ ਕੱਢਣ ਲਈ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ।ਸਤਲੁਜ ਦਰਿਆ ਦੇ ਪਾਣੀ ਨੂੰ ਬਚਾਉਣ ਲਈ ਬਣਾਇਆ ਗਿਆ ਧੁੱਸੀ ਲੱਖੇ ਦਾਣਾ ਪਿੰਡ ਛੰਨਾ ਨੇੜੇ ਟੁੱਟ ਗਿਆ ਹੈ। ਇਸ ਤੋਂ ਕੁਝ ਦੂਰੀ ’ਤੇ ਨਸੀਰਪੁਰ ’ਤੇ ਵੀ ਬੰਨ੍ਹ ਟੁੱਟ ਗਿਆ ਹੈ। ਅਗਸਤ 2019 ਵਿੱਚ ਲੋਹੀਆਂ ਵਿੱਚ ਆਏ ਹੜ੍ਹ ਵਿੱਚ ਵੀ ਇਹ ਬੰਨ੍ਹ ਟੁੱਟ ਗਿਆ ਸੀ। ਇਸ ਵਾਰ ਵੀ ਇਸੇ ਇਲਾਕੇ ਵਿੱਚ ਬੰਨ੍ਹ ਟੁੱਟ ਗਿਆ ਹੈ। ਲੋਹੀਆਂ ਪਾਰ ਕਰਕੇ ਗਿੱਦੜਪਿੰਡੀ ਵਿਖੇ ਪੁਰਾਣਾ ਰੇਲਵੇ ਪੁਲ ਹੈ।