10 ਮਈ 2023-ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਵੋਟਿੰਗ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਜਲੰਧਰ ਦੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਅਪੀਲ ਕੀਤੀ ਹੈ ਕਿ ‘ਅਸੀਂ ਜਿੱਤਾਂਗੇ ਜ਼ਰੂਰ…ਹੌੰਸਲੇ ਬੁਲੰਦ ਰੱਖਿਓ…ਜਲੰਧਰ ਦੀ ਅਵਾਜ਼ ਲੋਕ ਸਭਾ ’ਚ ਪੰਜਾਬ ਦੀ ਅਵਾਜ਼ ਬਣ ਕੇ ਗੂੰਜੇ…ਵੱਧ ਤੋਂ ਵੱਧ ਇਸ ਅਵਾਜ਼ ਦਾ ਹਿੱਸਾ ਬਣ ਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ…ਇਨਕਲਾਬ ਜ਼ਿੰਦਾਬਾਦ…