Menu

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਬੰਧੀ ਰੀਵਿਊ ਮੀਟਿੰਗ

 ਬਠਿੰਡਾ, 14 ਜਨਵਰੀ – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪਿ੍ਟਿੰਗ ਪ੍ਰੈਸ ਦੇ ਮਾਲਕਾਂ ਨਾਲ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਸਬੰਧੀ ਮੀਟਿੰਗ ਕੀਤੀ ਗਈ। ਖਰਚਾ ਨਿਗਰਾਨ ਸੈਲ ਦੇ ਨੋਡਲ ਅਫ਼ਸਰ ਅਸ਼ਵਨੀ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਰੀਵਿਊ ਮੀਟਿੰਗ ਦੌਰਾਨ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ਸਬੰਧੀ ਜਾਣੂ ਕਰਵਾਇਆ ਗਿਆ, ਉੱਥੇ ਹੀ ਵੱਖ-ਵੱਖ ਪਿ੍ਟਿੰਗ ਪ੍ਰੈਸ ਮਾਲਕਾਂ ਨੂੰ ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਗਿਆ।

            ਮੀਟਿੰਗ ਦੌਰਾਨ ਖਰਚਾ ਨਿਗਰਾਨ ਸੈਲ ਦੇ ਨੋਡਲ ਅਫ਼ਸਰ ਜਿੰਦਲ ਨੇ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੋਣ ਲੜਣ ਵਾਲੇ ਹਰੇਕ ਉਮੀਦਵਾਰ ਲਈ ਖ਼ਰਚਾ ਰਜਿਸਟਰ ਲਗਾਉਣ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਲਈ ਚੋਣਾਂ ਸਬੰਧੀ ਹਿਸਾਬ ਕਿਤਾਬ ਰੱਖਣ ਵਾਸਤੇ ਇੱਕ ਨਵਾਂ ਤੇ ਵੱਖਰਾ ਬੈਂਕ ਅਕਾਊਂਟ ਖੁਲਾਉਣਾ ਵੀ ਜ਼ਰੂਰੀ ਹੋਵੇਗਾ ਅਤੇ ਇਹ ਅਕਾਊਂਟ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇੱਕ ਦਿਨ ਪਹਿਲਾਂ ਖੁਲਵਾਉਣਾ ਲਾਜ਼ਮੀ ਹੋਵੇਗਾ।

            ਉਨਾਂ ਅੱਗੇ ਇਹ ਵੀ ਦੱਸਿਆ ਕਿ ਉਮੀਦਵਾਰ ਵੱਲੋਂ ਖੁਲਵਾਏ ਗਏ ਖਾਤੇ ਦੀ ਜਾਣਕਾਰੀ ਸਬੰਧਿਤ ਆਰ.ਓ. ਨੂੰ ਦੇਣੀ ਲਾਜ਼ਮੀ ਹੋਵੇਗੀ। ਉਮੀਦਵਾਰ ਜਿਸ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰੇਗਾ, ਓਸ ਦਿਨ ਤੋਂ ਹੀ ਉਸ ਵੱਲੋਂ ਕੀਤੇ ਜਾਣ ਵਾਲਾ ਖ਼ਰਚਾ ਉਸਦੇ ਚੋਣ ਖ਼ਰਚੇ ਵਿੱਚ ਜੁੜਣਾ ਸ਼ੁਰੂ ਹੋ ਜਾਵੇਗਾ। ਉਮੀਦਵਾਰ ਲਈ ਇਹ ਵੀ ਲਾਜ਼ਮੀ ਹੋਵੇਗਾ ਕਿ ਉਸ ਵੱਲੋਂ ਜੋ ਵੀ ਚੋਣਾਂ ਦੌਰਾਨ ਲੈਣ – ਦੇਣ ਕੀਤਾ ਜਾਣਾ ਹੈ, ਉਹ ਇਸ ਸਪੈਸ਼ਲ ਅਕਾਊਂਟ ਰਾਹੀਂ ਹੀ ਕੀਤਾ ਜਾਵੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਮੀਦਵਾਰ ਵੱਲੋਂ ਪੂਰੇ ਇਲੈਕਸ਼ਨ ਦੌਰਾਨ ਇੱਕ ਫਰਮ ਨਾਲ ਸਿਰਫ਼ 10 ਹਜ਼ਾਰ ਰੁਪਏ ਤੱਕ ਦਾ ਹੀ ਨਗਦ ਜਾਂ ਕੈਸ਼ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ।  ਇਸ ਤੋਂ ਵਧੇਰੇ ਲੈਣ-ਦੇਣ ਲਈ ਉਸਨੂੰ ਚੈਕ ਰਾਹੀਂ ਹੀ ਕਰਨਾ ਲਾਜ਼ਮੀ ਹੋਵੇਗਾ।

            ਉਨਾਂ ਇਹ ਵੀ ਦੱਸਿਆ ਕਿ ਉਮੀਦਵਾਰ ਦੇ ਚੋਣ ਖ਼ਰਚੇ ਵਾਲੇ ਰਜਿਸਟਰ ਨੂੰ ਖ਼ਰਚਾ ਅਬਜਰਵਰ ਕੋਲ ਚੈਕ ਕਰਾਉਣਾ ਲਾਜ਼ਮੀ ਹੋਵੇਗਾ। ਉਮੀਦਵਾਰ ਲਈ ਪੂਰੇ ਇਲੈਕਸ਼ਨ ਦੌਰਾਨ ਤਿੰਨ ਵਾਰ ਖ਼ਰਚਾ ਅਬਜਰਵਰ ਕੋਲੋਂ ਖਰਚਾ ਰਜਿਸਟਰ ਦੀ ਜਾਂਚ ਪੜਤਾਲ ਕਰਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ 30 ਦਿਨਾਂ ਦੇ ਵਿੱਚ- ਵਿੱਚ ਚੋਣ ਖਰਚਿਆਂ ਦਾ ਰਿਕਾਰਡ, ਜੋ ਉਮੀਦਵਾਰ ਵੱਲੋਂ ਮੇਨਟੇਨ ਕੀਤਾ ਗਿਆ ਹੈ, ਉਹ ਜਮਾਂ ਕਰਵਾਉਣਾ ਲਾਜ਼ਮੀ ਹੋਵੇਗਾ। ਉਮੀਦਵਾਰ ਆਪਣੇ ਚੋਣ ਖ਼ਰਚੇ ਦਾ ਹਿਸਾਬ ਕਿਤਾਬ ਅਤੇ ਖ਼ਰਚਾ ਰਜਿਸਟਰ ਮੇਨਟੇਨ ਰੱਖਣ ਲਈ ਐਡੀਸ਼ਨਲ ਏਜੰਟ ਵੀ ਲਗਾ ਸਕਦਾ ਹੈ। ਉਮੀਦਵਾਰ ਲਈ ਡੇਅ-ਟੂ-ਡੇਅ ਰਜਿਸਟਰ ਮੇਨਟੇਨ ਕਰਨਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਰਜਿਸਟਰ ਨੀਟ ਐਂਡ ਕਲੀਨ ਹੋਵੇ, ਜਿਸ ਵਿੱਚ ਕਟਿੰਗ ਨਾ ਕੀਤੀ ਜਾਵੇ।

            ਇਸ ਤੋਂ ਪਹਿਲਾਂ ਪਿ੍ਟਿੰਗ ਪ੍ਰੈਸ ਮਾਲਕਾਂ ਨਾਲ ਕੀਤੀ ਗਈ ਰੀਵਿਊ ਮੀਟਿੰਗ ਦੌਰਾਨ ਖ਼ਰਚਾ ਨਿਗਰਾਨ ਜਿੰਦਲ ਨੇ ਦੱਸਿਆ ਕਿ ਚੋਣਾਂ ਸਬੰਧੀ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੋਸਟਰਾਂ ਅਤੇ ਪੈਫਲੇਟਾਂ ਆਦਿ ’ਤੇ ਕਿਸੇ ਵੀ ਧਰਮ, ਜਾਤ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਮੈਟਰ ਨਾ ਛਾਪਿਆ ਜਾਵੇ। ਇਸ ਤੋਂ ਇਲਾਵਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੋਸਟਰਾਂ ’ਤੇ ਗਿਣਤੀ, ਪਿ੍ਟਿੰਗ ਪ੍ਰੈਸ ਦਾ ਨਾਮ, ਮੋਬਾਇਲ ਨੰਬਰ ਅਤੇ ਐਡਰੈਸ ਵੀ ਲਾਜ਼ਮੀ ਦਰਜ ਕੀਤਾ ਜਾਵੇ। ਪ੍ਰਕਾਸ਼ਿਤ ਕੀਤੇ ਗਏ ਪੋਸਟਰਾਂ, ਪੈਫਲੇਟਾਂ ਆਦਿ ਦੀ ਜਾਣਕਾਰੀ 3 ਦਿਨਾਂ ਦੇ ਅੰਦਰ-ਅੰਦਰ ਐਮ.ਸੀ.ਐਮ.ਸੀ. ਸੈਲ ਵਿਖੇ ਜਮਾਂ ਕਰਵਾਉਣੀ ਲਾਜ਼ਮੀ ਹੋਵੇਗੀ।

             ਇਸ ਮੌਕੇ ਜ਼ਿਲਾ ਟ੍ਰੇਨਿੰਗ ਕੁਆਰਡੀਨੇਟਰ ਗੁਰਦੀਪ ਸਿੰਘ ਮਾਨ, ਸਹਾਇਕ ਖਰਚਾ ਨਿਗਰਾਨ ਵਿਕਾਸ ਮਿੱਤਲ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਪਿ੍ਟਿੰਗ ਪ੍ਰੈਸਾਂ ਦੇ ਮਾਲਕ ਹਾਜ਼ਰ ਸਨ।

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰਪੀਐਨ…

ਨਵੀਂ ਦਿੱਲੀ , 25 ਜਨਵਰੀ – ਉੱਤਰ ਪ੍ਰਦੇਸ਼ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਜੋ ਕਾਂਗਰਸ ਦੀ ਮਨਮੋਹਨ…

ਮੁਫਤ ਐਲਾਨਾਂ ਵਾਲੀਆਂ ਪਾਰਟੀਆਂ ਤੇ…

ਨਵੀਂ ਦਿੱਲੀ, 25 ਜਨਵਰੀ – ਸੁਪਰੀਮ ਕੋਰਟ…

ਮੁੰਬਈ ‘ਚ 20 ਮੰਜ਼ਿਲਾ ਇਮਾਰਤ…

ਮੁੰਬਈ, 22 ਜਨਵਰੀ – ਮੁੰਬਈ ਦੇ ਤਾਰਦੇਓ …

 ਮੰਡਪ ਦੀ ਥਾਂ ਪੁੱਜਾ ਜੇਲ੍ਹ,…

ਨਵੀਂ ਦਿੱਲੀ, 20 ਜਨਵਰੀ –  ਵੈਲੇਨਟਾਈਨ ਡੇ …

Listen Live

Subscription Radio Punjab Today

Our Facebook

Social Counter

  • 23115 posts
  • 0 comments
  • 0 fans

ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਬੰਬ…

ਲਾਹੌਰ, 20 ਜਨਵਰੀ – ਪਾਕਿਸਤਾਨ  ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ…

ਪੱਪੀ ਭਦੌੜ ਦੇ ਗੀਤ ‘ਖ਼ਤਰਾ…

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ…

ਐਨ. ਕੇ. ਆਰ. ਐਸ. ਟਰੱਕਿੰਗ…

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)…

‘ਕੈਂਡੀਕ੍ਰਸ਼’ ਵੀਡੀਓ ਗੇਮ ਬਣਾਉਣ ਵਾਲੀ…

ਮਾਈਕ੍ਰੋਸਾਫਟ ਨੇ ‘ਕੈਂਡੀਕ੍ਰਸ਼’ ਵੀਡੀਓ ਗੇਮ ਨਿਰਮਾਤਾ ਐਕਟੀਵਿਜ਼ਨ…