Menu

ਅਕਾਲੀ – ਬਸਪਾ ਵਲੋਂ ਕਾਂਗਰਸ ‘ਤੇ ਵੋਟਾਂ ਖਰੀਦਣ ਦਾ ਦੋਸ਼

ਬਠਿੰਡਾ, 14 ਜਨਵਰੀ (ਬਲਵਿੰਦਰ ਸ਼ਰਮਾ) – ਅੱਜ ਇਥੇ ਅਕਾਲੀ-ਬਸਪਾ ਉਮੀਦਵਾਰ ਸਰੂਪ ਸਿੰਗਲਾ ਅਤੇ ਅਕਾਲੀ ਦਲ ਦੇ ਕੁਆਰਡੀਨੇਟਰ ਦੀਨਵ ਸਿੰਗਲਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਵੋਟਾਂ ਦੀ ਖਰੀਦੋ ਫਰੋਖਤ ਕਰਕੇ ਨਾ ਸਿਰਫ ਚੋਣ ਜਾਬਤੇ ਦੀ ਉਲੰਘਣੀ ਕੀਤੀ ਜਾ ਰਹੀ ਹੈ, ਬਲਕਿ ਇਕੱਤਰਤਾ ਕਰਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਕ ਵੱਡੇ ਹਸਪਤਾਲ ਵਿਚ ਕਾਂਗਰਸੀਆਂ ਵਲੋਂ ਇਕ ਕੈਂਪ ਲਗਾਇਆ ਗਿਆ ਤੇ ਪ੍ਰਚਾਰ ਕੀਤਾ ਗਿਆ ਕਿ ਜਿਹੜਾ ਵਿਅਕਤੀ ਇਥੇ ਫਾਰਮ ਭਰੇਗਾ, ਉਸਨੂੰ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਜਾਵੇਗਾ, ਜਿਸਦੀ ਪੇਮੈਂਟ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ਵਿਚ ਆ ਜਾਵੇਗੀ। ਇਸ ਤਰ੍ਹਾਂ ਇਥੇ ਵੱਡਾ ਇਕੱਠ ਕੀਤਾ ਗਿਆ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਇਕ ਤਰੀਕੇ ਨਾਲ ਵੋਟਾਂ ਦੀ ਖਰੀਦੋ ਫਰੋਖਤ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਕਾਂਗਰਸੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਕਾਂਗਰਸੀ ਕੌਂਸਲਰ ਬੇਅੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਅਜਿਹਾ ਕੋਈ ਕੈਂਪ ਨਹੀਂ ਲਗਾਇਆ ਗਿਆ। ਕੋਈ ਹੋਰ ਕਾਰਨ ਹੋੋਵੇਗਾ ਕਿ ਲੋਕ ਉਥੇ ਇਕੱਤਰ ਹੋ ਗਏ। ਦਰਅਸਲ ਸਿੰਗਲਾ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਇਸ ਲਈ ਪ੍ਰਚਾਰ ਦੀ ਜਗ੍ਹਾ ਬਹਾਨੇ ਕਰਦੇ ਫਿਰਦੇ ਹੈ ਕਿ ਬਾਅਦ ਵਿਚ ਕਹਿਣਾ ਕੀ ਹੈ।

 

 

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰਪੀਐਨ…

ਨਵੀਂ ਦਿੱਲੀ , 25 ਜਨਵਰੀ – ਉੱਤਰ ਪ੍ਰਦੇਸ਼ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਜੋ ਕਾਂਗਰਸ ਦੀ ਮਨਮੋਹਨ…

ਮੁਫਤ ਐਲਾਨਾਂ ਵਾਲੀਆਂ ਪਾਰਟੀਆਂ ਤੇ…

ਨਵੀਂ ਦਿੱਲੀ, 25 ਜਨਵਰੀ – ਸੁਪਰੀਮ ਕੋਰਟ…

ਮੁੰਬਈ ‘ਚ 20 ਮੰਜ਼ਿਲਾ ਇਮਾਰਤ…

ਮੁੰਬਈ, 22 ਜਨਵਰੀ – ਮੁੰਬਈ ਦੇ ਤਾਰਦੇਓ …

 ਮੰਡਪ ਦੀ ਥਾਂ ਪੁੱਜਾ ਜੇਲ੍ਹ,…

ਨਵੀਂ ਦਿੱਲੀ, 20 ਜਨਵਰੀ –  ਵੈਲੇਨਟਾਈਨ ਡੇ …

Listen Live

Subscription Radio Punjab Today

Our Facebook

Social Counter

  • 23115 posts
  • 0 comments
  • 0 fans

ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਬੰਬ…

ਲਾਹੌਰ, 20 ਜਨਵਰੀ – ਪਾਕਿਸਤਾਨ  ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ…

ਪੱਪੀ ਭਦੌੜ ਦੇ ਗੀਤ ‘ਖ਼ਤਰਾ…

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ…

ਐਨ. ਕੇ. ਆਰ. ਐਸ. ਟਰੱਕਿੰਗ…

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)…

‘ਕੈਂਡੀਕ੍ਰਸ਼’ ਵੀਡੀਓ ਗੇਮ ਬਣਾਉਣ ਵਾਲੀ…

ਮਾਈਕ੍ਰੋਸਾਫਟ ਨੇ ‘ਕੈਂਡੀਕ੍ਰਸ਼’ ਵੀਡੀਓ ਗੇਮ ਨਿਰਮਾਤਾ ਐਕਟੀਵਿਜ਼ਨ…